- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਗੋਂਦਾਰੇ
= ਇਹ ਗਹਿਲੋਤ ਰਾਜਪੂਤਾਂ ਵਿਚੋਂ ਹਨ। ਇਹ ਸ਼ਿਵ ਦੀ ਬੰਸ ਵਿਚੋਂ ਹਨ। ਜੱਟਾਂ ਦੇ ਮਾਨ
ਭੁੱਲਰ, ਹੇਹਰ, ਗੋਦਾਰੇ, ਪੂੰਨੀਆਂ ਆਦਿ 12 ਗੋਤ ਸ਼ਿਵਗੋਤਰੀ ਹਨ। ਇਹ ਬਹੁਤ ਹੀ ਪੁਰਾਣੇ
ਜੱਟ ਕਬੀਲੇ ਹਨ।
ਐਚ• ਏ• ਰੋਜ਼ ਨੇ ਵੀ ਆਪਣੀ ਖੋਜ ਪੁਸਤਕ ਵਿੱਚ ਗੋਦਾਰਿਆਂ ਬਾਰੇ ਲਿਖਿਆ ਹੈ ‘‘ਗੋਦਾਰਾ ਜੱਟ ਸ਼ਿਵਗੋਤਰੀ ਹਨ। ਇਹ ਬਹੁਤੇ ਸਰਸਾ, ਹਿਸਾਰ ਤੇ ਫਤਿਹਾਬਾਦ ਦੇ ਇਲਾਕੇ ਵਿੱਚ ਹਨ। ਇਹ ਨਿਮਬੂ ਜੀ ਨੂੰ ਆਪਣੀ ਬੰਸ ਦਾ ਮੋਢੀ ਮੰਨਦੇ ਹਨ, ਜਿਸ ਨੇ ਬੀਕਾਨੇਰ ਦੇ ਨਜ਼ਦੀਕ ਇੱਕ ਪਿੰਡ ਬੰਨ੍ਹਿਆ ਸੀ। ਉਹ ਆਪਣੇ ਵਿਚੋਂ ਕੋਈ ਮੁਖੀਆ ਨਾ ਚੁਣ ਸਕੇ। ਉਨ੍ਹਾਂ ਨੇ ਜੋਧਪੁਰ ਦੇ ਰਾਜੇ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਇੱਕ ਛੋਟਾ ਲੜਕਾ ਉਨ੍ਹਾਂ ਨੂੰ ਦੇ ਦੇਣ ਤਾਂਕਿ ਉਹ ਉਸ ਨੂੰ ਆਪਣਾ ਹਾਕਮ ਬਣਾ ਲੈਣ। ਇਸ ਲਈ ਉਸ ਨੇ ਉਨ੍ਹਾਂ ਨੂੰ ਆਪਣਾ ਪੁੱਤਰ ਬੀਕਾ, ਰਾਜਾ ਬਣਾਉਣ ਲਈ ਦੇ ਦਿੱਤਾ। ਉਸ ਦੇ ਮਾਣ ਤੇ ਸਤਿਕਾਰ ਲਈ ਬੀਕਾਨੇਰ ਦੀ ਨੀਂਹ ਰੱਖੀ ਗਈ। ਉਸ ਦਿਨ ਤੋਂ ਬੀਕਾਨੇਰ ਦੇ ਰਾਜੇ ਦੇ ਮੱਥੇ ਤੇ ਰਾਜ ਤਿਲਕ ਗੋਦਾਰੇ ਜੱਟ ਵੱਲੋਂ ਹੀ ਲਾਇਆ ਜਾਂਦਾ ਹੈ। ਇਸ ਕਾਰਨ ਪ੍ਰਵਾਰਿਕ ਪ੍ਰੋਹਿਤ ਤੋਂ ਰਾਜਤਿਲਕ ਨਹੀਂ ਲਵਾਇਆ ਜਾਂਦਾ’’
ਤਿਲਕ ਕੇਵਲ ਪਾਂਡੂ ਬੰਸੀ ਗੋਂਦਾਰੇ ਹੀ ਲਾਂਦੇ ਹਨ। ਕਿਸੇ ਸਮੇਂ ਬੀਕਾਨੇਰ ਦੇ ਖੇਤਰ ਤੇ ਜੱਟ ਕਬੀਲਿਆਂ ਪੂੰਨੀਆ, ਗੋਦਾਰਾ, ਜੋਈਏ, ਸਾਰਨ, ਬੈਹਿਣੀਵਾਲ ਤੇ ਮਾਹਿਲ ਗੋਤ ਦੇ ਜੱਟਾਂ ਨੇ ਆਪਣਾ ਕਬਜ਼ਾ ਕਰ ਰੱਖਿਆ ਸੀ। ਇਹ ਲੋਕ ਆਪਸ ਵਿੱਚ ਵੀ ਲੜਦੇ ਝਗੜਦੇ ਰਹਿੰਦੇ ਸਨ। ਗੋਂਦਾਰੇ ਸਭ ਤੋਂ ਤਾਕਤਵਰ ਤੇ ਲੜਾਕੂ ਸਨ ਪਰ ਇਨ੍ਹਾਂ ਵਿੱਚ ਵੀ ਏਕਤਾ ਨਹੀਂ ਸੀ।
ਜੱਟਾਂ ਵਿੱਚ ਜੇ ਫੁੱਟ ਨਾ ਹੋਵੇ ਤਾਂ ਦੁਨੀਆਂ ਵਿੱਚ ਇਨ੍ਹਾਂ ਵਰਗੀ ਕੋਈ ਬਹਾਦਰ ਕੌਮ ਨਹੀਂ ਹੈ।
ਰਾਉ ਬੀਕੇ ਦਾ ਜਨਮ 5 ਅਗਸਤ 1438 ਈਸਵੀ ਨੂੰ ਜੋਧਪੁਰ ਦੇ ਰਾਜਾ ਰਾਉ ਜੋਧ ਦੇ ਘਰ ਰਾਠੌਰ ਬੰਸ ਵਿੱਚ ਹੋਇਆ ਸੀ। 1459 ਈਸਵੀ ਵਿੱਚ ਇਸ ਬੰਸ ਦੀ ਰਿਆਸਤ ਜੋਧਪੁਰ ਦੀ ਰਾਜਧਾਨੀ ਕਿਲ੍ਹਾ ਮਹਿਰਾਨਗੜ੍ਹ ਵਿੱਚ ਸੀ। 1470 ਈਸਵੀ ਦੇ ਲਗਭਗ ਰਾਉ ਬੀਕਾ ਨੇ ਭੱਟੀਆਂ ਤੇ ਜਾਟਾਂ ਨੂੰ ਹਰਾਕੇ ਆਪਣੀ ਬੀਕਾਨੇਰ ਰਿਆਸਤ ਦੇ ਖੇਤਰ ਵਿੱਚ ਕਾਫ਼ੀ ਵਾਧਾ ਕਰ ਲਿਆ। ਗੋਦਾਰੇ ਜੱਟਾਂ ਨਾਲ ਇਸ ਰਿਆਸਤ ਦੇ ਸੰਬੰਧ ਮਿੱਤਰਾਂ ਵਾਲੇ ਹੀ ਰਹੇ। ਰਾਜਸਥਾਨ ਤੇ ਹਰਿਆਣੇ ਵਿੱਚ ਗੋਦਾਰੇ ਜੱਟ ਹਿੰਦੂ ਹਨ। ਅਬੋਹਰ, ਮਲੋਟ ਤੇ ਮਾਨਸਾ ਦੇ ਪੰਜਾਬੀ ਇਲਾਕੇ ਵਿੱਚ ਵੀ ਗੋਦਾਰੇ ਹਿੰਦੂ ਜਾਟ ਹਨ। ਮਲੋਟ ਦੇ ਗੋਦਾਰੇ ਚੌਧਰੀ ਵਪਾਰੀ ਬਣਕੇ ਕਾਫ਼ੀ ਉਨਤੀ ਕਰ ਗਏ ਹਨ। ਹਰਿਆਣੇ, ਰਾਜਸਥਾਨ ਤੇ ਪੰਜਾਬ ਵਿੱਚ ਗੋਦਾਰੇ ਬਿਸ਼ਨੋਈ ਵੀ ਬਣ ਗਏ ਹਨ। ਅਬੋਹਰ ਦੇ ਖੇਤਰ ਵਿੱਚ ਸੀਤੋ ਗਣੋ ਗੋਦਾਰੇ ਚੌਧਰੀਆਂ ਦੇ ਕਾਫ਼ੀ ਘਰ ਹਨ। ਪਿੰਡ ਰਸੂਲਪੁਰ ਮਲ੍ਹਾ ਜਿਲ੍ਹਾ ਲੁਧਿਆਣਾ ਵਿੱਚ ਵੀ ਕੁਝ ਗੋਂਦਾਰੇ ਹਨ।
ਗੋਂਦਾਰੇ, ਪੂੰਨੀਏ, ਮਾਹਲ, ਸਾਰਨ ਤੇ ਜੋਈਏ ਆਦਿ ਜੱਟ ਰਾਠੌਰਾਂ ਤੋਂ ਤੰਗ ਆ ਕੇ ਪੰਦਰ੍ਹਵੀਂ ਸਦੀ ਤੋਂ ਮਗਰੋਂ ਹੀ ਰਾਜਸਥਾਨ ਤੋਂ ਪੰਜਾਬ ਵਿੱਚ ਦੋਬਾਰਾ ਆਏ ਸਨ। ਪੰਜਾਬ ਦੇ ਮੁਕਤਸਰ, ਫਰੀਦਕੋਟ, ਬਠਿੰਡਾ, ਮਾਨਸਾ ਤੇ ਸੰਗਰੂਰ ਜਿਲ੍ਹਿਆਂ ਦੇ ਪਿੰਡਾਂ ਵਿੱਚ ਗੋਦਾਰੇ ਜੱਟ ਕਾਫ਼ੀ ਵਸਦੇ ਹਨ। ਮਾਲਵੇ ਵਿੱਚ ਗੋਂਦਾਰੇ ਜੱਟਾਂ ਦੀ ਵਸੋਂ ਵਾਲੇ ਪ੍ਰਸਿੱਧ ਪਿੰਡ ਬਰਗਾੜੀ ਗੋਂਦਾਰੇ, ਜਿਉਣਸਿੰਘ ਵਾਲਾ, ਮੱਤਾ, ਡੇਲਿਆਂ ਵਾਲੀ, ਲਧਾਈਕੇ, ਰਟੋਲ, ਘੁਮਿਆਰਾ, ਲਹਿਰਾ ਮੁਹੱਤਬ ਤੇ ਭਦੌੜ ਆਦਿ ਹਨ। ਪੰਜਾਬ ਵਿੱਚ ਗੋਂਦਾਰੇ ਜੱਟਾਂ ਦੀ ਵਸੋਂ ਕੇਵਲ ਮਾਲਵੇ ਵਿੱਚ ਹੀ ਹੈ। ਇਹ ਬਹੁਤ ਹੀ ਘੱਟ ਗਿਣਤੀ ਵਿੱਚ ਹਨ। ਪੰਜਾਬ ਵਿੱਚ ਬਹੁਤੇ ਗੋਂਦਾਰੇ ਜੱਟ ਸਿੱਖ ਹੀ ਹਨ। ਰਾਜਸਥਾਨ ਤੇ ਹਰਿਆਣੇ ਦੇ ਹਿੰਦੂ ਗੋਂਦਾਰੇ ਪੰਜਾਬ ਦੇ ਜੱਟ ਸਿੱਖ ਗੋਂਦਾਰਿਆਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ।
ਗੋਦਾਰਾ ਅਤੇ ਗੋਂਦਾਰਾ ਇਕੋ ਹੀ ਗੋਤ ਹੈ। ਉਚਾਰਨ ਵਿੱਚ ਹੀ ਫਰਕ ਹੈ।
ਹਰਿਆਣੇ ਦਾ ਪ੍ਰਸਿੱਧ ਲੀਡਰ ਚੌਧਰੀ ਮਨੀ ਰਾਮ ਗੋਦਾਰਾ ਬਿਸ਼ਨੋਈ ਹੈ। ਮੁਕਤਸਰ ਦੇ ਖੇਤਰ ਮਲੋਟ ਦੇ ਚੌਧਰੀ ਸੂਰਜਾ ਮਲ ਦੀ ਬੰਸ ਦੇ ਲੋਕ ਵੀ ਗੋਦਾਰੇ ਜਾਟ ਹਨ। ਇਹ ਵਪਾਰੀ ਹਨ। ਬੀਕਾਨੇਰ ਦਾ ਖੇਤਰ ਹੀ ਗੋਦਾਰੇ ਜਾਟਾਂ ਤੇ ਜੱਟਾਂ ਦਾ ਪੁਰਾਣਾ ਹੋਮਲੈਂਡ ਸੀ। ਪਾਂਡੂ ਇਨ੍ਹਾਂ ਦਾ ਮੁਖੀਆ ਸੀ। ਗੋਦਾਰੇ ਹਿੰਦੂ ਜਾਟ ਵੀ ਹਨ ਅਤੇ ਸਿੱਖ ਜੱਟ ਵੀ ਹਨ। ਜਾਟ ਅਤੇ ਜੱਟ ਸ਼ਬਦ ਵਿੱਚ ਭਾਸ਼ਾ ਪੱਖੋਂ ਹੀ ਅੰਤਰ ਹੈ, ਜਦੋਂ ਕਿ ਸਮਾਜਿਕ, ਸਭਿਆਚਾਰਕ ਤੇ ਆਰਥਿਕ ਪੱਖੋਂ ਦੋਹਾਂ ਵਿੱਚ ਇਕਸਾਰਤਾ ਹੈ। ਜਾਟਾਂ ਦੇ ਗੋਤ ਪੰਜਾਬੀ ਜੱਟਾਂ ਨਾਲ ਰਲਦੇ-ਮਿਲਦੇ ਹਨ। ਪਿਛੋਕੜ ਵੀ ਸਾਂਝਾ ਹੈ।
ਗੋਂਦਾਰਾ, ਜੱਟਾਂ ਦਾ ਬਹੁਤ ਹੀ ਪ੍ਰਸਿੱਧ ਤੇ ਖਾੜਕੂ ਗੋਤ ਹੈ। ਕੈਪਟਿਨ ਦਲੀਪ ਸਿੰਘ ਅਹਿਲਾਵਤ ਨੇ ਆਪਣੀ ਪੁਸਤਕ ‘ਜਾਟ ਬੀਰੋਂ ਕਾ ਇਤਿਹਾਸ’ ਵਿੱਚ ਲਿਖਿਆ ਹੈ ਕਿ ਗੋਦਾਰੇ ਬਹੁਤ ਸ਼ਕਤੀਸ਼ਾਲੀ ਜੱਟ ਸਨ। ਇਨ੍ਹਾਂ ਦਾ ਬੀਕਾਨੇਰ ਖੇਤਰ ਵਿੱਚ ਸੱਤ ਸੋਂ ਪਿੰਡਾਂ ਤੇ ਕਬਜ਼ਾ ਸੀ। ਪਾਂਡੂ ਗੋਦਾਰੇ ਤੋਂ ਇੱਕ ਗ਼ਲਤੀ ਹੋ ਗਈ। ਉਸ ਨੇ ਕਿਸੇ ਜੱਟ ਇਸਤਰੀ ਨੂੰ ਜਬਰੀ ਚੁੱਕ ਲਿਆ। ਸਾਰੇ ਜੱਟ ਉਸ ਨਾਲ ਨਾਰਾਜ਼ ਹੋ ਗਏ ਇਸ ਕਾਰਨ ਪਾਂਡੂ ਗੋਦਾਰੇ ਨੇ ਜੱਟਾ ਵਿਰੁੱਧ ਬੀਕਾ ਰਾਠੌਰ ਦੀ ਸਹਾਇਤਾ ਕੀਤੀ। ਬੀਕੇ ਨੇ ਗੋਦਾਰੇ ਜੱਟਾਂ ਦੀ ਸਹਾਇਤਾ ਨਾਲ ਜੋਈਆਂ, ਪੂੰਨੀਆਂ, ਸਾਰਨਾ ਆਦਿ ਤੋਂ ਉਨ੍ਹਾਂ ਦੇ ਸਾਰੇ ਇਲਾਕੇ ਜਿੱਤ ਲਏ। ਜੱਟਾਂ ਦੀ ਆਪਸੀ ਫੁੱਟ ਕਾਰਨ ਬੀਕਾਨੇਰ ਦੇ ਇਸ ਜੰਗਲੀ ਖੇਤਰ ਵਿੱਚ ਜੱਟਾਂ ਦੇ ਛੋਟੇ ਛੋਟੇ ਸਾਰੇ ਰਾਜ ਖਤਮ ਹੋ ਗਏ। ਰਾਠੌਰ ਬੰਸ ਦਾ ਰਾਜ ਕਾਇਮ ਹੋਣ ਨਾਲ ਬੀਕਾਨੇਰ ਖੇਤਰ ਤੋਂ ਕਈ ਜੱਟ ਕਬੀਲੇ ਪੰਜਾਬ ਵੱਲ ਆ ਗਏ।
ਪੰਜਾਬ ਪ੍ਰਾਚੀਨ ਸਮੇਂ ਤੋਂ ਹੀ ਜੱਟ ਕਬੀਲਿਆਂ ਦਾ ਘਰ ਸੀ।
Write a reply...