- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
ਥਿੰਦ (thind) = ਅੱਜ ਤੋਂ 4000 ਸਾਲ ਪਹਿਲਾਂ ਆਰੀਆ ਲੋਕ ਮੱਧ ਏਸ਼ੀਆ ਦੇ ਵਖ ਵਖ ਖੇਤਰਾਂ ਤੋਂ ਭਾਰਤ ਆਉਣੇ ਸ਼ੁਰੂ ਹੋ ਗਏ ਸਨ | ਇਹ ਸੇਰੇ ਇੱਕੋ ਸਮੇ ਨਹੀ ਆਏ ਹਨ ਇਹ ਵੱਖ ਵੱਖ ਸਮੇ ਵੱਖ ਵੱਖ ਕਾਬਿਲੇਆਂ ਦੇ ਰੂਪ ਵਿਚ ਵਿਦੇਸ਼ਾਂ ਵਿਚ ਘੁੱਮਦੇ ਫਿਰਦੇ ਭਾਰਤ ਦੇ ਵੱਖ ਵੱਖ ਖੇਤਰਾਂ ਵਿਚ ਆਬਾਦ ਹੋਏ | ਥਿੰਦ ਕਬੀਲੇ ਦੇ ਲੋਕ 150 ਈਸਵੀ ਪੁਰਬ ਹੋਰ ਜੱਟ ਕਾਬਿਲੇਆਂ ਨਾਲ ਰਲ ਕੇ ਮੱਧ ਏਸ਼ੀਆ ਦੇ ਸ਼ੱਕਸਤਾਨ ਤੋਂ ਆਏ ਹਨ | ਇਸ ਬੰਸ ਦਾ ਵਡੇਰਾ ਥਿੰਦ ਰਾਇ ਸੀ | ਇਹ ਲੋਕ ਲੋਧੀਆਂ ਨਾਲ ਦੁਸ਼ਮਨੀ ਕਾਰਨ ਦਿੱਲੀ ਦਾ ਖੇਤਰ ਛਡ ਕੇ ਚੋਦਵੀਂ ਸਦੀ ਦੇ ਅੰਤ ਵਿਚ ਪੰਜਾਬ ਦੇ ਮਾਲਵੇ ਖੇਤਰ ਵਿਚ ਸਤਲੁਜ ਦਰਿਆ ਦੇ ਕਿਨਾਰੇ ਲੁਧਿਆਣੇ ਦੇ ਖੇਤਰ ਵਿਚ ਆਕੇ ਆਬਾਦ ਹੋਏ | ਥਿੰਦ ਵੀ ਜੱਟਾਂ ਦਾ ਇਕ ਪੁਰਾਣਾ ਕਬੀਲਾ ਹੈ | ਇਹ ਬਹੁਤੇ ਲੁਧਿਆਣਾ ਖੇਤਰ ਵਿਚ ਜਿਆਦਾ ਹਨ | ਐਚ.ਏ. ਰੋਜ਼ ਨੇ ਇਨ੍ਹਾ ਬਾਰੇ ਲਿਖਿਆ ਹੈ ਕੇ ਇਹਨਾ ਦੇ ਵਡੇਰੇ ਬਿੱਛੂ ਦੀ ਇਸ ਇਲਾਕੇ ਵਿਚ ਸ਼ਹਿਣਾ ਵਿਚ ਸਮਾਧ ਹੈ | ਏਥੋਂ ਇੱਟਾਂ ਲਿਜਾ ਕੇ ਥਿੰਦਾਂ ਨੇ ਆਪਣੇ ਵਡੇਰੇ ਦੀ ਆਪਣੇ ਪਿੰਡ ਵਿਚ ਸਮਾਧ ਬਣਾ ਲਈ ਹੈ | ਵਿਆਹ ਸ਼ਾਦੀ ਵੇਲੇ ਸਮਾਧ ਤੇ ਪੂਜਾ ਕੀਤੀ ਜਾਂਦੀ ਹੈ | ਪੂਜਾ ਦਾ ਚੜਾਵਾ ਬ੍ਰਾਹਮਣ ਨੂੰ ਦਿੱਤਾ ਜਾਂਦਾ ਹੈ | ਨਵੀਂ ਸੁਈ ਹੋਈ ਗਊ ਜਾਂ ਮੱਝ ਦਾ ਦੁੱਧ ਪਹਿਲਾਂ ਆਪਣੇ ਵਡੇਰੇ ਦੀ ਮਾਨਤਾ ਲਈ ਸਮਾਧ ਤੇ ਚੜਾਇਆ ਜਾਂਦਾ ਹੈ | ਬ੍ਰਾਹਮਣ ਨੂੰ ਵੀ ਦੁੱਧ ਪਿਆਇਆ ਜਾਂਦਾ ਹੈ | ਪਹਿਲੀ ਮੱਸਿਆ ਨੂੰ ਘਿਓੁ ਦਾ ਚੜਾਵਾ ਵੀ ਬ੍ਰਾਹਮਣ ਨੂੰ ਦਿੰਦੇ ਹਨ | ਥਿੰਦ ਜੱਟਾਂ ਵਿਚ ਔਲਖ,ਬੋਪਾਰਾਈ ਤੇ ਬੱਲ ਅਦਿ ਜੱਟਾਂ ਵਾਂਗ ਛੱਟੀ ਖੇਡਣ ਦੀ ਰਸਮ ਪ੍ਰਚਲਿਤ ਸੀ | ਸਿਖੀ ਦੇ ਪਰ੍ਹਾਵ ਕਾਰਨ ਥਿੰਦਾਂ ਨੇ ਇਹ ਪੁਰਾਣੀਆਂ ਜੱਟ ਰਸਮਾ ਛਡ ਦਿਤੀਆਂ | ਥਿੰਦ ਗੋਤ ਦੇ ਜੱਟ ਬਹੁਤੇ ਲੁਧਿਆਣਾ,ਸਂਗਰੂਰ ਅਤੇ ਪਟਿਆਲਾ ਜਿਲਿਆਂ ਵਿਚ ਅਬਾਦ ਹਨ ਪਰ ਮਾਝੇ ਤੇ ਦੁਆਬੇ ਵਿਚ ਬਹੁਤ ਘੱਟ ਹਨ | ਥਿੰਦ ਗੋਤ ਦੇ ਕਮਬੋਜ ਦੁਆਬੇ ਦੇ ਕਪੂਰਥਲਾ ਤੇ ਜਲੰਧਰ ਖੇਤਰਾਂ ਵਿਚ ਜਿਆਦਾ ਹਨ | ਮਾਝੇ ਵਿਚ ਕੁਝ ਟਿਵਾਣੇ ਵੀ ਕਮਬੋਜ ਹਨ | ਜੇਹੜੇ ਥਿੰਦ ਤੇ ਟਿਵਾਣੇ ਜੱਟਾਂ ਨੇ ਕਮਬੋਜ ਬਰਾਦਰੀ ਵਿਚ ਰਿਸ਼ਤੇਦਾਰੀਆਂ ਪਾਈਆਂ ਓੁਹ ਕਮਬੋਜ ਭਾਈ ਚਾਰੇ ਵਿਚ ਰਲ ਮਿਲ ਗਏ | ਥਿੰਦ ਗੋਤ ਦੇ ਕੁੱਝ ਲੋਕ ਮਾਝੇ ਤੋ ਅਗੇ ਮਿੰਟਗੁਮਰੀ ਦੇ ਇਲਾਕੇ ਵਿਚ ਜਾ ਕੇ ਆਬਾਦ ਹੋ ਗਏ ਸਨ | ਮਿੰਟਗੁਮਰੀ ਦੇ ਇਲਾਕੇ ਵਿਚ ਥਿੰਦ ਜੱਟ ਵੀ ਸਨ ਤੇ ਕਮਬੋਜ ਵੀ ਸਨ | ਬਹੁਤੇ ਥਿੰਦ ਕਮਬੋਜ ਮੁਸਲਮਾਨ ਬਣ ਗਏ ਸਨ | ਥਿੰਦ ਜੱਟ ਮੁਸਲਮਾਨ ਘਟ ਬਣੇ ਸਨ | ਜੱਟਾਂ ਵਿਚ ਕਰੇਵੇ ਦੀ ਰਸਮ ਪ੍ਰਚਲਿਤ ਸੀ | 800 ਤੋਂ 1200 ਈਸਵੀ ਦੇ ਸਮੇ ਵਿਚ ਅਨੇਕਾਂ ਨਵੀਆਂ ਜਾਤੀਆਂ ਤੇ ਉਪ-ਜਾਤੀਆਂ ਹੋਂਦ ਵਿਚ ਆਈਆਂ | ਜਿਹੜੇ ਗਰੀਬ ਜੱਟ ਪਛੜੀਆਂ ਸ਼੍ਰੇਣਿਆਂ ਜਾਂ ਦਲਿਤਾਂ ਦੀਆਂ ਇਸਤਰੀਆਂ ਨਾਲ ਵਿਆਹ ਕਰਾ ਲੈਂਦੇ ਸਨ,ਓੁਹ ਉਸ ਜਾਤੀ ਵਿੱਚ ਰਲ ਮਿਲ ਜਾਂਦੇ ਸਨ | ਓੁਹਨਾਂ ਦੀ ਜਾਤੀ ਬਦਲ ਜਾਂਦੀ ਸੀ ਗੋਤ ਨਹੀ ਬਦਲਦਾ ਸੀ | ਇਸੇ ਤਰਾਂ ਕਈ ਰਾਜਪੂਤ ਕਬੀਲੇਆਂ ਨੇ ਜੱਟਾਂ ਨਾਲ ਰਿਸ਼ਤੇਦਾਰੀ ਪਾ ਕੇ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ | ਜੱਟਾਂ ਦੇ ਕਬੀਲੇ ਬਹੁਤ ਹੀ ਪੁਰਾਣੇ ਹਨ ਅਤੇ ਕਈ ਜੱਟ ਨਵੇਂ ਪ੍ਰਚਲਿਤ ਹੋਏ ਹਨ | ਸੇਖੋਂ,ਚੀਮੇ,ਖੋਸੇ,ਗਰਚੇ ਅਦਿ ਜੱਟਾਂ ਦੇ ਨਵੇਂ ਗੋਤ ਹਨ | ਮਲ੍ਹੀ,ਕੰਗ,ਵਿਰਕ,ਪਰਮਾਰ,ਮਾਨ,ਥਿੰਦ,ਬੈਂਸ ਅਦਿ ਜੱਟਾਂ ਦੇ ਪੁਰਾਣੇ ਕਬੀਲੇ ਹਨ | ਕਈ ਜੱਟ ਰਾਜੇ ਵੀ ਸਨ | ਕਈ ਗਰੀਬ ਜੱਟਾਂ ਨੇ ਆਪਣੇ ਤੋ ਛੋਟੀ ਜਾਤੀਆਂ ਨਾਲ ਰਿਸ਼ਤੇਦਾਰੀਆਂ ਪਾਲੀ ਕੁਝ ਥਿੰਦ ਜੱਟਾਂ ਦੀ ਬੰਸ ਨੇ ਵੀ ਰਿਸ਼ਤੇਦਾਰੀ ਕਮਬੋਜ ਬਰਾਦਰੀ ਵਿਚ ਪਾ ਕੇ ਰਲ ਗਈ ਜਿਸ ਤਰਾਂ ਗਿੱਲ,ਸੰਧੂ ਅਦਿ ਗੋਤਾਂ ਵਾਂਗ ਇਹ ਵੀ ਜੱਟਾਂ ਦਾ ਤੇ ਹੋਰ ਜਾਤੀਆਂ ਦਾ ਵੀ ਗੋਤ ਹੈ | ਅਸਲ ਵਿਚ ਥਿੰਦ ਜੱਟਾਂ ਦਾ ਹੀ ਗੋਤ ਹੈ | ਲੁਧਿਆਣੇ ਜਿਲੇ ਦੇ ਅਹਿਮਦਗੜ ਦੇ ਨਜਦੀਕ ਛਪਾਰ ਪਿੰਡ, ਮੋਹੀ ਪਿੰਡ ਥਿੰਦ ਜੱਟਾਂ ਦੇ ਪਿੰਡ ਨਾਲ ਪ੍ਰਸਿਧ ਹਨ | ਥਿੰਦ ਜੱਟ ਹੋਰ ਵੀ ਆਲੇ੍-ਦੁਆਲੇ੍ ਦੇ ਬਹੁਤ ਪਿੰਡਾਂ ਵਿਚ ਆਬਾਦ ਹਨ | ਸੰਤ ਵਿਸਾਖਾ ਸਿੰਘ ਅਨੁਸਾਰ 150 ਸਾਲ ਪੂਰਬੀ ਈਸਵੀ ਬਾਖਤਰ ਵਾਲਿਆਂ ਵਿਚੋਂ ਰਾਜਾ ਮਨਿੰਦਰ ਦੇ ਨਾਲ ਸ਼ੰਕ ਬੰਸੀ ਜੱਟ ਮਾਨ ,ਭੁੱਲਰ,ਥਿੰਦ,ਸਿਆਲ ਅਦਿ ਸਾਰੇ ਭਾਰਤ ਵਿਚ ਹੀ ਵਸ ਗਏ | ਥਿੰਦ ਜੱਟਾਂ ਦਾ ਪੁਰਾਤਨ ਤੇ ਜਗਤ ਪ੍ਰਸਿੱਧ ਗੋਤ ਹੈ |