- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
__ਬਿਲਿੰਗ = ਇਹ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ। ਦਿਉਲ, ਦਲਿਉ, ਔਲਖ ਵੀ
ਬਿਲਿੰਗਾਂ ਦੀ ਬਰਾਦਰੀ ਵਿਚੋਂ ਹਨ। ਇਹ ਭਾਈਚਾਰੇ ਦਾ ਮੁੱਢ ਲੁਧਿਆਣਾ ਜਿਲ੍ਹਾ ਹੀ ਹੈ।
ਪ੍ਰਸਿੱਧ ਇਤਿਹਾਸਕਾਰ ਤੇ ਖੋਜੀ ਐਚ• ਏ• ਰੋਜ਼ ਵੀ ਇਨ੍ਹਾਂ ਨੂੰ ਜੱਗਦੇਉ ਬੰਸੀ ਮੰਨਦਾ
ਹੈ। ਬਲਿੰਗ ਗੋਤ ਦੇ ਜੱਟ ਬਹੁਤੇ ਧੂਰੀ ਦੇ ਇਲਾਕੇ ਵਿੱਚ ਹੀ ਹਨ। ਧੂਰੀ ਨੇੜੇ ਪੰਜ ਛੇ
ਪਿੰਡ ਬਿਲਿੰਗ ਗੋਤ ਦੇ ਹਨ। ਇਨ੍ਹਾਂ ਦੇ ਨਾਮ ਢੱਢੋਗਲ, ਖੇੜੀ, ਈਸੜਾ ਆਦਿ ਹਨ। ਜਿਲ੍ਹਾ
ਲੁਧਿਆਣਾ ਦਾ ਪ੍ਰਸਿੱਧ ਪਿੰਡ ਸੇਹ, ਨੇੜੇ ਖੰਨਾ, ਬਿਲਿੰਗ ਗੋਤ ਦੇ ਬਾਬਾ ਭਕਾਰੀ ਨੇ
ਬੰਨਿਆ ਸੀ ਜੋ ਢੱਢੋਗਲਖੇੜੀ ਤੋਂ ਆਇਆ ਸੀ। ਖੰਨੇ ਨੇੜੇ ਚੱਕ ਮਾਫੀ ਵਿੱਚ ਵੀ ਕੁਝ ਘਰ
ਬਲਿੰਗਾਂ ਦੇ ਹਨ। ਸਰਹੰਦ ਨੇੜੇ ਵੀ ਰੁੜਕੀ ਉਚੀ ਤੇ ਖੋਜੜਾ ਖੋਜੜੀ ਵਿੱਚ ਬਿਲਿੰਗ ਵਸਦੇ
ਹਨ।
ਪਟਿਆਲਾ ਦੇ ਨੇੜੇ ਵੀ ਕੁਝ ਪਿੰਡਾਂ ਵਿੱਚ ਬਿਲਿੰਗ ਭਾਈਚਾਰੇ ਦੇ ਲੋਕ ਰਹਿੰਦੇ ਹਨ। ਜਿਲ੍ਹਾ ਸੰਗਰੂਰ ਦੇ ਖੇਤਰ ਕਾਂਝਲੀ ਤੇ ਧਾਮੋ ਮਾਜਰੇ ਆਦਿ ਵਿੱਚ ਵੀ ਬਲਿੰਗ ਵਸਦੇ ਹਨ। ਜਿਲ੍ਹਾ ਲੁਧਿਆਣਾ ਦੇ ਪਿੰਡ ਕਾਉਂਕੇ ਕਲਾਂ ਤੇ ਮਾਂਹਪੁਰ ਵਿੱਚ ਵੀ ਬਲਿੰਗਾਂ ਦੇ ਕੁਝ ਘਰ ਆਬਾਦ ਹਨ। ਅਸਲ ਵਿੱਚ ਬਿਲਿੰਗ, ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਸ ਖ਼ਾਨਦਾਨ ਦੀ ਮਾਲਵੇ ਵਿੱਚ ਗਿਣਤੀ ਵੀ ਬਹੁਤ ਹੀ ਘੱਟ ਹੈ। ਸਾਰੇ ਬਿਲਿੰਗ ਜੱਟ ਸਿੱਖ ਹੀ ਹਨ। ਇਹ ਜੱਟਾਂ ਦਾ ਇੱਕ ਬਹੁਤ ਹੀ ਛੋਟਾ ਗੋਤ ਹੈ। ਅਵਤਾਰ ਸਿੰਘ ਬਿਲਿੰਗ ਪੰਜਾਬੀ ਦੇ ਚੰਗੇ ਕਹਾਣੀਕਾਰ ਹਨ। ਪ੍ਰਸਿੱਧ ਯਾਤਰੀ ਮੈਗਸਥਾਨੀਜ਼ ਨੇ ਇਸ ਕਬੀਲੇ ਨੂੰ ਬਲਿੰਗੀ ਲਿਖਿਆ ਹੈ।
ਬੜਿੰਗ ਗੋਤ ਦੇ ਜੱਟ ਵੀ ਬਿਲਿੰਗਾਂ ਦੇ ਭਾਈਚਾਰੇ ਵਿਚੋਂ ਹਨ। ਇਹ ਵੀ ਪ੍ਰਾਚੀਨ ਜੱਟ ਕਬੀਲਾ ਹੈ। ਨਵੀਂ ਖੋਜ ਅਨੁਸਾਰ ਔਲਖ, ਬੱਲ, ਬੜਿੰਗ, ਬਿਲਿੰਗ, ਮੰਡੇਰ, ਟਿਵਾਣੇ, ਸੇਖੋਂ ਆਦਿ ਪਰਮਾਰ ਘਰਾਣੇ ਰਾਜੇ ਜੱਗਦੇਉ ਦੇ ਸੰਘ ਵਿੱਚ ਸ਼ਾਮਿਲ ਹੋ ਕੇ ਰਾਜਸਥਾਨ ਤੋਂ ਪੰਜਾਬ ਵਿੱਚ ਆਏ ਹਨ। ਇਹ ਜੱਗਦੇਉ ਬੰਸੀ ਨਹੀਂ ਹਨ। ਇਹ ਜੱਗਦੇਉ ਦੇ ਭਾਈਚਾਰੇ ਦੇ ਵਿਚੋਂ ਹਨ। ਜੱਗਦੇਉ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਮਾਲਵੇ ਦੇ ਜਰਗ ਖੇਤਰ ਵਿੱਚ ਆਪਣੇ ਭਾਈਚਾਰੇ ਸਮੇਤ ਆਬਾਦ ਹੋਇਆ ਸੀ। ਜੱਗਦੇਉ ਮਹਾਨ ਸੂਰਬੀਰ ਸੀ।