- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਰੈਹਿਲ
= ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਨਾਭੇ ਦੇ ਖੇਤਰ ਵਿੱਚ ਕਾਫ਼ੀ ਆਬਾਦ ਹਨ।
ਇਹ ਵੀ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ। ਵਿਧਵਾ ਵਿਆਹ ਕਾਰਨ ਰਾਜਪੂਤਾਂ ਨੇ
ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਕੱਢ ਦਿੱਤਾ। ਆਖਿਰ ਇਹ ਜੱਟਾਂ ਵਿੱਚ ਰਲ ਗਏ।
ਜੱਟ ਬਰਾਦਰੀ ਵਿਧਵਾ ਵਿਆਹ ਨੂੰ ਬੁਰਾ ਨਹੀਂ ਸਮਝਦੀ ਸੀ। ਇੱਕ ਰਵਾਇਤ ਦੇ ਅਨੁਸਾਰ ਇਨ੍ਹਾਂ ਦਾ ਵਡੇਰਾ ਰਾਹ ਵਿੱਚ ਪੈਦਾ ਹੋਇਆ ਸੀ ਜਦੋਂ ਉਸ ਦੀ ਗਰਭਵਤੀ ਮਾਂ ਆਪਣੇ ਪਤੀ ਲਈ ਖੇਤਾਂ ਵਿੱਚ ਰੋਟੀ ਲੈਕੇ ਜਾ ਰਹੀ ਸੀ। ਰਾਹ ਵਿੱਚ ਪੈਦਾ ਹੋਣ ਕਾਰਨ ਉਸ ਦਾ ਨਾਮ ਰਾਹਲ ਰੱਖਿਆ ਗਿਆ ਜੋ ਹੌਲੀ–ਹੌਲੀ ਬਦਲ ਕੇ ਰੈਹਲ ਬਣ ਗਿਆ।
ਪਹਿਲਾਂ ਇਹ ਵਿਆਹ ਸ਼ਾਦੀ ਸਮੇਂ ਜਨੇਊ ਜ਼ਰੂਰ ਪਾਉਂਦੇ ਸਨ ਬੇਸ਼ੱਕ ਮਗਰੋਂ ਲਾ ਦਿੰਦੇ ਸਨ। ਹੁਣ ਇਹ ਰਸਮ ਛੱਡ ਗਏ ਹਨ। ਰੈਹਲ ਜੱਟ ਅਮਲੋਹ ਦੇ ਖੇਤਰ ਵਿੱਚ ਹਲੋਤਾਲੀ ਵਿੱਚ ਸਤੀ ਮੰਦਿਰ ਦੀ ਮਾਨਤਾ ਕਰਦੇ ਹਨ। ਇਸ ਇਲਾਕੇ ਦੇ ਉਘੇ ਪਿੰਡ ਭਦਲ ਥੂਹਾ ਵਿੱਚ ਵੀ ਰੈਹਲ ਵੱਸਦੇ ਹਨ। ਪਟਿਆਲੇ ਖੇਤਰ ਵਿੱਚ ਵੀ ਕੁਝ ਰੈਹਿਲ ਵਸਦੇ ਹਨ।
ਮਾਲਵੇ ਦੀ ਧਰਤੀ ਤੇ ਰੈਹਿਲ ਗੋਤ ਦਾ ਮੇਲਾ ਪਿੰਡ ਰੈਸਲ ਵਿੱਚ ‘ਰਾਣੀ ਧੀ' ਬਹੁਤ ਹੀ ਪ੍ਰਸਿੱਧ ਹੈ। ਇਹ ਸਤੰਬਰ ਦੇ ਮਹੀਨੇ ਵਿੱਚ ਲੱਗਦਾ ਹੈ। ਇਸ ਮੇਲੇ ਵਿੱਚ ਤਰ੍ਹਾਂ–ਤਰ੍ਹਾਂ ਦੇ ਰੰਗ ਤਮਾਸ਼ੇ ਦਿਖਾਏ ਜਾਂਦੇ ਹਨ। ਕਵੀਸ਼ਰ ਤੇ ਢਾਡੀ ਜਥੇ ਵਾਰਾਂ ਗਾਕੇ ਲੋਕਾਂ ਨੂੰ ਖ਼ੁਸ਼ ਕਰਦੇ ਹਨ ਅਤੇ ਲੋਕਾਂ ਨੂੰ ਪੰਜਾਬ ਦੇ ਇਤਿਹਾਸ, ਵਿਰਸੇ ਤੇ ਸਭਿਆਚਾਰ ਬਾਰੇ ਜਾਣਕਾਰੀ ਵੀ ਦਿੰਦੇ ਹਨ। ਮੇਲਾ ਕਮੇਟੀ ਵੱਲੋਂ ਕੁਸ਼ਤੀਆਂ ਆਦਿ ਵੀ ਕਰਵਾਈਆਂ ਜਾਂਦੀਆਂ ਹਨ। ਚਾਹ ਤੇ ਗੁਰੂ ਕਾ ਲੰਗਰ ਵੀ ਖੁੱਲ੍ਹਾ ਵਰਤਾਇਆ ਜਾਂਦਾ ਹੈ। ਇਸ ਮੇਲੇ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੇ ਮੌਹਕੇ ਨਾ ਹਟਦੇ ਹੋਣ ਉਹ ਮਾਤਾ ਦੇ ਮੰਦਿਰ ਵਿੱਚ ਲੂਣ ਸੁਖਣ ਨਾਲ ਹੱਟ ਜਾਂਦੇ ਹਨ। ਇਸ ਖੇਤਰ ਵਿੱਚ ਰੈਹਲ ਗੋਤ ਦੇ 12 ਪਿੰਡ ਵਿਸ਼ੇਸ਼ ਤੌਰ ਤੇ ਇਸ ਮੰਦਿਰ ਦੀ ਮਾਨਤਾ ਕਰਦੇ ਹਨ। ਰੈਹਲ ਗੋਤ ਦੇ ਜੱਟ ਸਿੱਖ ਧਰਮ ਨੂੰ ਵੀ ਮੰਨਦੇ ਹਨ ਅਤੇ ਮਾਤਾ ਦੇ ਵੀ ਸ਼ਰਧਾਲੂ ਹਨ। ਰੈਹਲ ਭਾਈਚਾਰੇ ਦੇ ਬਹੁਤੇ ਲੋਕ ਮਾਲਵੇ ਵਿੱਚ ਹੀ ਵੱਸਦੇ ਹਨ। ਇਹ ਗੋਤ ਬਹੁਤ ਪ੍ਰਸਿੱਧ ਨਹੀਂ ਹੈ।