- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਚੱਠਾ = ਇਸ ਬੰਸ ਦੇ ਲੋਕ ਜੱਟ ਅਤੇ ਪਠਾਨ ਹੁੰਦੇ ਹਨ। ਇਹ ਆਪਣਾ ਸੰਬੰਧ ਚੌਹਾਨਾਂ ਨਾਲ
ਜੋੜਦੇ ਹਨ। ਇਸ ਗੋਤ ਦਾ ਮੋਢੀ ਚੱਠਾ ਸੀ ਜੋ ਪ੍ਰਿਥਵੀ ਰਾਜ ਚੌਹਾਨ ਦਾ ਪੋਤਾ ਅਤੇ ਚੀਮੇ
ਦਾ ਸੱਕਾ ਭਰਾ ਸੀ।
ਚੱਠੇ ਦੀ ਦਸਵੀਂ ਪੀੜ੍ਹੀ ਵਿੱਚ ਧਾਰੋ ਪ੍ਰਸਿੱਧ ਹੋਇਆ। ਉਹ ਆਪਣੇ ਭਾਈਚਾਰੇ ਸਮੇਤ ਮੁਰਾਦਾਬਾਦ ਦੇ ਸੰਭਲ ਖੇਤਰ ਤੋਂ ਉਠਕੇ ਚਨਾਬ ਦਰਿਆ ਦੇ ਕੰਢੇ ਤੇ ਆ ਗਿਆ। ਗੁਜਰਾਂਵਾਲੇ ਦੇ ਜੱਟ ਕਬੀਲੇ ਨਾਲ ਸ਼ਾਦੀ ਕਰਕੇ ਜੱਟ ਭਾਈਚਾਰੇ ਵਿੱਚ ਰਲ ਗਿਆ। ਕਈ ਚੱਠੇ ਦਸਦੇ ਹਨ ਕਿ ਧਾਰੋ ਨੇ ਦੋ ਵਿਆਹ ਕੀਤੇ ਸਨ। ਧਾਰੋ ਦੇ ਗਿਆਰਾਂ ਪੁੱਤਰ ਹੋਏ। ਦੋ ਪੁੱਤਰ ਪੋਠੋਹਾਰ ਵਿੱਚ ਜਾ ਕੇ ਵਸੇ ਅਤੇ ਬਾਕੀ ਦੋ ਪੁੱਤਰਾਂ ਨੇ ਨੌਡਾਲਾ ਆਬਾਦ ਕੀਤਾ। ਇਨ੍ਹਾਂ ਦੀ ਔਲਾਦ ਗੁਜਰਾਂਵਾਲੇ ਦੇ ਇਲਾਕੇ ਵਿੱਚ ਚੱਠੇ ਜੱਟਾਂ ਦੇ 82 ਪਿੰਡਾਂ ਵਿੱਚ ਵਸਦੀ ਹੈ। ਇਹ ਪਹਿਲਾਂ ਮਾਲਵੇ ਵਿੱਚ ਆਏ। ਕੁਝ ਚੱਠਿਆਂ ਨੇ 1609 ਈਸਵੀ ਦੇ ਲਗਭਗ ਇਸਲਾਮ ਧਾਰਨ ਕਰ ਲਿਆ ਅਤੇ ਮੁਸਲਮਾਨ ਭਾਈਚਾਰੇ ਵਿੱਚ ਰਲ ਮਿਲ ਗਏ। ਸਿੱਖ ਚੱਠੇ ਵੀ ਕਾਫ਼ੀ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਚੱਠੇ ਸਿੱਖਾਂ ਨੇ ਕਾਫ਼ੀ ਉੱਨਤੀ ਕੀਤੀ ਸੀ। ਪਰ ਲੈਪਿਲ ਗਰੀਫਨ ਨੇ ਆਪਣੀ ਕਿਤਾਬ ‘ਪੰਜਾਬ ਚੀਫਸ’ ਵਿੱਚ ਪ੍ਰਸਿੱਧ ਚੱਠਾ ਪਰਿਵਾਰ ਦੀ ਵਿਥਿਆ ਦਿੱਤੀ ਹੈ। ਚੱਠੇ ਵੀ ਪ੍ਰਾਚੀਨ ਜੱਟ ਹਨ। ਇੱਕ ਮਲਵਈ ਰਵਾਇਤ ਅਨੁਸਾਰ ਮਾਲਵੇ ਦੇ ਲਖੀ ਜੰਗਲ ਇਲਾਕੇ ਤੋਂ ਉਠ ਕੇ ਇੱਕ ਚੱਠਾ ਚੌਧਰੀ ਧਾਰੋ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚਿਆ। ਉਸ ਦੀ ਬੰਸ ਦੇ ਲੋਕ ਉਥੇ ਹੀ ਆਬਾਦ ਹੋ ਗਏ। ਉਸ ਦੀ ਬੰਸ ਉਸ ਇਲਾਕੇ ਵਿੱਚ ਕਾਫ਼ੀ ਵਧੀ ਫੁਲੀ। ਪੰਜਾਬ ਵਿੱਚ ਚੱਠੇ ਨਾਮ ਦੇ ਕਈ ਪਿੰਡ ਹਨ। ਬਠਿੰਡਾ-ਮਾਨਸਾ ਵਿੱਚ ਵੀ ਕੁਝ ਚੱਠੇ ਗੋਤ ਦੇ ਜੱਟ ਰਹਿੰਦੇ ਹਨ। ਜਿਲ੍ਹਾ ਸੰਗਰੂਰ ਵਿੱਚ ਵੀ ਚੱਠਾ, ਚੱਠਾ ਨਨਹੇੜਾ ਆਦਿ ਕਈ ਪਿੰਡ ਚੱਠੇ ਜੱਟਾਂ ਦੇ ਹਨ। ਕਪੂਰਥਲਾ ਖੇਤਰ ਵਿੱਚ ਪਿੰਡ ਸੰਧੂ ਚੱਠਾ ਵੀ ਚੱਠਿਆਂ ਦਾ ਉਘਾ ਪਿੰਡ ਹੈ। ਮਾਝੇ ਵਿੱਚ ਚੱਠੇ ਬਹੁਤ ਹੀ ਘੱਟ ਹਨ। ਚੱਠੇ ਹਿੰਦੂ ਮੇਰਠ ਖੇਤਰ ਵਿੱਚ ਵਸਦੇ ਹਨ। 1947 ਦੀ ਵੰਡ ਮਗਰੋਂ ਚੱਠੇ ਪਾਕਿਸਤਾਨ ਤੋਂ ਆ ਕੇ ਹਰਿਆਣੇ ਦੇ ਅੰਬਾਲਾ, ਕਰਨਾਲ ਤੇ ਕੁਰੂਕਸ਼ੇਤਰ ਆਦਿ ਇਲਾਕਿਆਂ ਵਿੱਚ ਆਬਾਦ ਹੋ ਗਏ ਹਨ। ਕੁਝ ਜੰਮੂ ਵਿੱਚ ਵੀ ਹਨ। ਚੀਮੇ ਤੇ ਚੱਠੇ ਮੁਸਲਮਾਨ ਬਹੁਤ ਹਨ, ਸਿੱਖ ਘੱਟ ਹਨ।