- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
ਭੁੱਲਰ (bhullar) = ਆਰੀਏ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਦੇ ਖੇਤਰਾਂ ਤੋਂ ਉਠਕੇ
ਬੀਸ ਦੇ ਲਗਭਗ ਦੇਸਾਂ ਵਿੱਚ ਘੁੰਮ ਫਿਰ ਕੇ ਇਰਾਨ ਅਤੇ ਅਫ਼ਗਾਨਿਸਤਾਨ ਰਾਹੀਂ ਭਾਰਤ ਵਿੱਚ
ਪਹੁੰਚੇ ਸਨ। ਸ਼ੁਰੂ ਵਿੱਚ ਇਹ ਸਿੰਧ, ਗੁਜਰਾਤ ਤੇ ਪੰਜਾਬ ਵਿੱਚ ਆਬਾਦ ਹੋਏ ਫਿਰ ਮੱਥਰਾ,
ਹਰਿਆਣਾ ਤੇ ਰਾਜਸਥਾਨ ਵਿੱਚ ਵੀ ਪਹੁੰਚ ਗਏ ਸਨ। ਮੱਧ ਏਸ਼ੀਆ ਤੋਂ ਆਉਣ ਵਾਲੀਆਂ ਜੱਟ
ਜਾਤੀਆਂ ਨੇ ਸ਼ਿਵ ਨੂੰ ਭੁੱਲਰ ਉਪਜਾਤੀ ਦੇ ਲੋਕ ਵੀ ਆਪਣੇ ਆਪ ਨੂੰ ਭੋਲਾ ਨਾਥ ਸ਼ਿਵਜੀ
ਮਹਾਰਾਜ ਦੀ ਬੰਸ ਵਿਚੋਂ ਦੱਸਦੇ ਹਨ। ਸ਼ਿਵ, ਵਰਣ ਆਸ਼ਰਮ ਧਰਮ ਨੂੰ ਨਹੀਂ ਮੰਨਦਾ। ਜੱਟ
ਸਮਾਜ ਵੀ ਜਾਤ ਪਾਤ ਨੂੰ ਨਹੀਂ ਮੰਨਦਾ ਸੀ। ਭੁੱਲਰ ਪੰਜਾਬ ਦਾ ਬਹੁਤ ਹੀ ਪੁਰਾਣਾ ਤੇ
ਸ਼ਿਵਗੋਤਰੀ ਜੱਟ ਕਬੀਲਾ ਹੈ। ਪੰਜਾਬ ਦੇ 12 ਜੱਟ ਕਬੀਲੇ ਸ਼ਿਵ ਗੋਤਰੀ ਹਨ। ਪੰਜਾਬ ਦੇ
ਬਹੁਤੇ ਜੱਟ ਕਬੀਲੇ ਕਸ਼ਬ ਗੋਤਰੀ ਹਨ। ਸ਼ਿਵਜੀ ਵੀ ਜੱਟ ਸੀ। ਇੱਕ ਹੋਰ ਰਵਾਇਤ ਹੈ ਕਿ ਇਹ
ਖੱਤਰੀ ਬੰਸ ਵਿਚੋਂ ਹਨ ਅਤੇ ਰਾਜਪੂਤਾਣੇ ਦੇ ਵਿਚੋਂ ਪੰਜਾਬ ਵਿੱਚ ਆਏ ਹਨ।
ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਮਾਲਵੇ ਮਾਨ, ਭੁੱਲਰ ਤੇ ਹੇਰਾਂ ਦਾ ਬਹੁਤ ਜ਼ੋਰ ਸੀ। ਸਿੱਧੂ ਬਰਾੜ ਜੈਸਲਮੇਜਰ ਦੇ ਖੇਤਰ ਤੋਂ ਆ ਕੇ ਇਸ ਸਮੇਂ ਮਾਲਵੇ ਵਿੱਚ ਆਬਾਦ ਹੋਣਾ ਚਾਹੁੰਦੇ ਸਨ। ਜੱਟਾਂ ਨੂੰ ਜ਼ਮੀਨ ਪਿਆਰੀ ਹੁੰਦੀ ਹੈ। ਇਸ ਕਾਰਨ ਮਾਨਾਂ ਤੇ ਭੁੱਲਰਾਂ ਆਦਿ ਦੀਆਂ ਅਕਸਰ ਸਿੱਧੂਆਂ-ਬਰਾੜਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਸਿੱਧੂ ਬਰਾੜਾਂ ਦੇ ਵਡੇਰੇ ਮੋਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆਕੇ ਆਪਣਾ ਜੱਦੀ ਪਿੰਡ ਬੀਦੋਵਾਲੀ ਛੱਡਕੇ ਕੌੜੇ ਭੁੱਲਰਾਂ ਦੇ ਉਘੇ ਪਿੰਡ ਮਾੜੀ ਵਿੱਚ ਆਕੇ ਰਿਹਾਇਸ਼ ਕਰਕੇ ਦਿਨ ਗੁਜ਼ਾਰਨੇ ਸ਼ੁਰੂ ਕਰ ਦਿੱਤੇ।
ਮੋਹਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਸੀ। ਮੋਹਨ ਨੇ ਛੇਵੇਂ ਗੁਰੂ ਦੇ ਕਹਿਣ ਤੇ ਕੌੜੇ ਭੁੱਲਰਾਂ ਦੇ ਮਾੜੀ ਪਿੰਡ ਤੋਂ ਉਠ ਕੇ ਰਾਮਸਰ ਟੋਬੇ ਦੇ ਕਿਨਾਰੇ ਇੱਕ ਬਿਰਛ ਥੱਲੇ ਜਾ ਡੇਰੇ ਲਾਏ। ਆਪਣੇ ਪੜਦਾਦੇ ਦੇ ਨਾਮ ਤੇ ਮਰ੍ਹਾਜ਼ ਪਿੰਡ ਦੀ ਮੋੜੀ ਗੱਡੀ। ਕੌੜੇ ਭੁੱਲਰਾਂ ਨੇ ਇਹ ਮੋੜ੍ਹੀ ਪੁਟ ਦਿੱਤੀ। ਜਦ ਦੁਬਾਰਾ ਫਿਰ ਗੁਰੂ ਸਾਹਿਬ ਦੇ ਹੱਥੋਂ ਮਰ੍ਹਾਜ਼ ਪਿੰਡ ਦੇ ਆਬਾਦ ਦੀ ਖ਼ਬਰ ਕੌੜੇ ਭੁੱਲਰਾਂ ਨੇ ਸੁਣੀ ਤਾਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਜੈਦ ਪਰਾਣੇ ਨੂੰ ਵੀ ਸਦ ਲਿਆ। ਢੋਲ ਵਜਾ ਕੇ ਸਾਰੇ ਭਾਈਚਾਰੇ ਨੂੰ ਇਕੱਠਾ ਕਰ ਲਿਆ। ਮੋਹਨ ਦੇ ਪੁੱਤਰ ਕਾਲੇ ਨੇ ਜੈਦ ਪਰਾਣੇ ਨੂੰ ਮਾਰ ਦਿੱਤਾ। ਕੌੜੇ ਭੁੱਲਰ ਹਾਰ ਕੇ ਭੱਜ ਗਏ। ਗੁਰੂ ਸਾਹਿਬ ਦੀ ਫ਼ੌਜ ਨੇ ਵੀ ਬਰਾੜਾਂ ਦੀ ਸਹਾਇਤਾ ਕੀਤੀ। ਮੋਹਨ ਨੇ ਮਰ੍ਹਾਜ਼ ਦੇ ਆਲੇ ਦੁਆਲੇ ਕਈ ਮੀਲਾਂ ਤੱਕ ਜ਼ਮੀਨ ਰੋਕ ਲਈ। ਹੁਣ ਮਰ੍ਹਾਜ਼ ਦੇ ਇਰਦ ਗਿਰਦ ਸਿੱਧੂ ਬਰਾੜ ਭਾਈਚਾਰੇ ਦੇ 22 ਪਿੰਡ ਹਨ। ਇਨ੍ਹਾਂ ਨੂੰ ਬਾਹੀਆ ਕਿਹਾ ਜਾਂਦਾ ਹੈ।
ਪੰਜਾਬ ਵਿੱਚ ਭੁੱਲਰ ਗੋਤ ਦੇ ਭੁੱਲਰ ਨਾਮ ਦੇ ਕਈ ਪਿੰਡ ਹਨ। ਭੁੱਲਰਾਂ ਦੇ ਪੁਰਾਣੇ ਤੇ ਉਘੇ ਪਿੰਡ ਭੁੱਲਰ ਹੇੜੀ, ਮਾੜੀ ਵੱਡੀ ਅਤੇ ਛੋਟੀ, ਜਿਉਂਲਾਂ ਤੇ ਕੌੜਿਆਂ ਵਾਲੀ ਆਦਿ ਕਈ ਪਿੰਡ ਹਨ। ਕੌੜੇ ਵੀ ਉਪਗੋਤ ਹੈ। ਬਠਿੰਡੇ ਖੇਤਰ ਵਿੱਚ ਸ਼ਹੀਦ ਬਾਬਾ ਭੁੱਲਰ ਦੀ ਯਾਦ ਵਿੱਚ ਲੱਗਣ ਵਾਲਾ ਛਿਮਾਹੀ ਜੋੜ ਮੇਲਾ ਹਰ ਸਾਲ 17 ਅਕਤੂਬਰ ਨੂੰ ਲੱਗਦਾ ਹੈ। 15 ਅਕਤੂਬਰ ਨੂੰ ਰਾਮਪੁਰਾ ਮੰਡੀ ਮਹਿਰਾਜ ਵਾਲੀ ਸੜਕ ਉਪਰ ਸਥਿਤ ਸਮਾਧਾਂ ਮਾੜੀ ਭੁੱਲਰ ਵਿੱਚ ਅਖੰਡ ਪਾਠ ਸ਼ੁਰੂ ਕੀਤਾ ਜਾਂਦਾ ਹੈ ਅਤੇ 17 ਅਕਤੂਬਰ ਨੂੰ ਭੋਗ ਪਾਇਆ ਜਾਂਦਾ ਹੈ। ਇਸ ਦਿਨ ਉਘੇ ਢਾਡੀ ਤੇ ਕਵੀਸ਼ਰ ਆਪਣੀਆਂ ਵਾਰਾਂ ਪੇਸ਼ ਕਰਦੇ ਹਨ। ਭੁੱਲਰ ਫਿਰੋਜ਼ਪੁਰ ਤੇ ਲਾਹੌਰ ਖੇਤਰਾਂ ਵਿੱਚ ਵੀ ਕਾਫ਼ੀ ਸਨ।
ਰਿਆਸਤ ਜੀਂਦ ਤੇ ਸੰਗਰੂਰ ਵਿੱਚ ਭੁੱਲਰਾਂ ਦਾ ਇੱਕ ਸਿੱਧ ਕਲੰਧਰ (ਕਲੰਜਰ) ਹੈ। ਮਾੜੀ ਵਿੱਚ ਉਸਦੀ ਸਮਾਧ ਬਣੀ ਹੋਈ ਹੈ। ਹਰ ਮਹੀਨੇ ਚੌਣਾਂ ਬਦੀ ਨੂੰ ਉਥੇ ਦੁੱਧ ਚੜ੍ਹਾਇਆ ਜਾਂਦਾ ਹੈ। ਬੱਚੇ ਦੇ ਜਨਮ ਜਾਂ ਪੁੱਤ ਦੀ ਸ਼ਾਦੀ ਤੇ ਕੱਪੜੇ ਵੀ ਭੇਂਟ ਕੀਤੇ ਜਾਂਦੇ ਹਨ। ਸਿਆਲਕੋਟ ਵਿੱਚ ਭੁੱਲਰਾਂ ਦਾ ਸਿੱਧ ਭੂਰੇ ਵਾਲਾ ਪੀਰ ਹੈ। ਉਸ ਦੀ ਖਾਨਗਾਹ ਦੀ ਸਿੱਖ ਤੇ ਮੁਸਲਮਾਨ ਭੁੱਲਰ ਮਾਨਤਾ ਕਰਦੇ ਹਨ। ਭੁੱਲਰ ਦਲਿਤ ਜਾਤੀਆਂ ਵਿੱਚ ਵੀ ਹਨ। ਮਜ਼੍ਹਬੀ ਭੁੱਲਰ ਮਾਨਤਾ ਵੀ ਭੁੱਲਰ ਹੁੰਦੇ ਹਨ।
ਭੁੱਲਰ ਹਰਿਆਣੇ ਦੇ ਹਿੱਸਾਰ ਤੇ ਸਿਰਸਾ ਖੇਤਰ ਵਿੱਚ ਵੀ ਵਸਦੇ ਹਨ। ਬਹੁਤੇ ਭੁੱਲਰ ਮਾਲਵੇ ਦੇ ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਲੁਧਿਆਣਾ, ਸੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਵੀ ਭੁੱਲਰ ਭਾਈਚਾਰੇ ਦੇ ਕਾਫ਼ੀ ਲੋਕ ਰਹਿੰਦੇ ਹਨ। ਦੁਆਬੇ ਵਿੱਚ ਭੁੱਲਰ ਮਾਝੇ ਨਾਲੋਂ ਘੱਟ ਹਨ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਵੀ ਭੁੱਲਰ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਸਨ। ਪੱਛਮੀ ਪੰਜਾਬ ਦੇ ਬਹੁਤ ਭੁੱਲਰ ਮੁਸਲਮਾਨ ਬਣ ਗਏ ਸਨ। ਸਾਂਦਲਬਾਰੇ ਦੇ ਇਲਾਕੇ ਵਿੱਚ ਵੀ ਕੁਝ ਭੁੱਲਰ ਰਹਿੰਦੇ ਸਨ। ਅਸਲ ਵਿੱਚ ਭੁੱਲਰ ਜੱਟ ਸਾਰੇ ਪੰਜਾਬ ਵਿੱਚ ਹੀ ਦੂਰ-ਦੂਰ ਤੱਕ ਫੈਲੇ ਹੋਏ ਸਨ। ਮਾਝੇ ਤੇ ਮਾਲਵੇ ਵਿੱਚ ਭੁੱਲਰ ਨਾਮ ਦੇ ਕਈ ਪਿੰਡ ਹਨ। ਜਲੰਧਰ ਦੇ ਸ਼ਾਹਕੋਟ ਖੇਤਰ ਵਿੱਚ ਵੀ ਭੁੱਲਰ ਗੋਤ ਦਾ ਪਿੰਡ ਭੁੱਲਰ ਬਹੁਤ ਹੀ ਉਘਾ ਤੇ ਪੁਰਾਣਾ ਪਿੰਡ ਹੈ। ਭੁੱਲਰਾਂ ਵਿੱਚ ਠੀਕਰੀ ਵਾਲੇ ਪਿੰਡ ਦੇ ਵਸਨੀਕ ਭਾਈ ਸਾਹਿਬ ਭਾਈ ਨੈਣਾ ਸਿੰਘ ਨਿਹੰਗ ਬੜੇ ਪ੍ਰਸਿੱਧ ਹੋਏ ਹਨ। ਉਚ ਦੁਮਾਲਾ ਫਰਰੇ ਵਾਲਾ ਇਨ੍ਹਾਂ ਤੋਂ ਚਲਿਆ। ਪੰਜਾਬ, ਏਸ਼ੀਆ ਤੇ ਯੂਰਪ ਦੇ ਲੋਕਾਂ ਦੇ ਕਈ ਗੋਤ ਆਪਸ ਵਿੱਚ ਰਲਦੇ ਮਿਲਦੇ ਹਨ ਕਿਉਂਕਿ ਇਨ੍ਹਾਂ ਦਾ ਪਿਛੋਕੜ ਮੱਧ ਏਸ਼ੀਆ ਦਾ ਖੇਤਰ ਹੀ ਸੀ। ਪੰਜਾਬ ਵਿੱਚ ਭੁੱਲਰਾਂ ਦੇ ਮਿਰਾਸੀ ਭੁੱਲਰ ਜੱਟਾਂ ਨੂੰ ਸ਼ਿਵਾਂ ਦੀ ਬੰਸ ਦੱਸਦੇ ਹਨ। ਸ਼ਿਵਾ ਨੂੰ ਭੋਲਾ ਮਹਾਂਦਿਉ ਵੀ ਕਿਹਾ ਜਾਂਦਾ ਹੈ। ਭੁੱਲਰ ਸੰਧੂਆਂ ਵਾਂਗ ਤੇਜ਼ ਨਹੀਂ ਹੁੰਦੇ, ਭੋਲੇ ਹੀ ਹੁਦੇ ਹਨ। ਭੁੱਲਰ ਤੇ ਹੇਅਰ ਆਪਣੇ ਘਰ ਅੱਕ ਦੀ ਵਰਤੋਂ ਨਹੀਂ ਕਰਦੇ ਸਨ। ਖੇਤਾਂ ਵਿੱਚ ਵੀ ਆਪ ਅੱਕ ਨਹੀਂ ਵੱਢਦੇ ਸਨ। ਕਿਸੇ ਮਜ਼ਦੂਰ ਤੋਂ ਅੱਕ ਵਢਾਉਂਦੇ ਸਨ। ਭੁੱਲਰ ਭਾਈਚਾਰੇ ਦੇ ਲੋਕ ਬਹੁਤ ਮਿਹਨਤੀ ਤੇ ਸੰਜਮੀ ਹਨ। ਪ੍ਰਸਿੱਧ ਯਾਤਰੀ ਅਲਬਰੂਨੀ ਨੇ ਵੀ ਆਪਣੀ ਕਿਤਾਬ ਵਿੱਚ ਭਾਰਤ ਵਿੱਚ ਵੱਸਦੇ ਕਈ ਜੱਟ ਕਬੀਲੇ ਭੁੱਲਰ ਤੇ ਭੱਟੀ ਆਦਿ ਦਾ ਵਰਣਨ ਕੀਤਾ ਹੈ। ਭੁੱਲਰ ਪ੍ਰਾਚੀਨ ਜੱਟ ਕਬੀਲਾ ਹੈ।
ਭੁੱਲਰਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਬਹੁਤ ਉਨਤੀ ਕੀਤੀ ਹੈ। ਇਹ ਪੰਜਾਬ ਦੇ ਪ੍ਰਾਚੀਨ ਤੇ ਅਸਲੀ ਜੱਟ ਹਨ। ਭੁੱਲਰ ਜਗਤ ਪ੍ਰਸਿੱਧ ਗੋਤ ਹੈ। ਸ਼ਿਵ ਵੰਸ਼ੀ ਹੋਣ ਕਾਰਨ ਹੀ ਭੁੱਲਰਾਂ ਨੂੰ ਅਸਲੀ ਜੱਟ ਆਖਿਆ ਜਾਂਦਾ ਹੈ।_