- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਮਾਂਗਟ (mangat) = ਇਸ ਭਾਈਚਾਰੇ ਦਾ ਵਡੇਰਾ ਮਾਂਗਟ ਸੀ। ਮਾਂਗਟ ਭਾਈਚਾਰਾ ਮੱਧ ਏਸ਼ੀਆ ਦੇ ਰੂਸੀ
ਖੇਤਰ ਤੋਂ ਆਇਆ ਹੋਇਆ, ਮਹਾਭਾਰਤ ਦੇ ਸਮੇਂ ਦਾ ਬਹੁਤ ਪੁਰਾਣਾ ਕਬੀਲਾ ਹੈ। ਏ• ਐਲ• ਮੰਗੇਟ
ਰੂਸ ਦਾ ਪ੍ਰਸਿੱਧ ਇਤਿਹਾਸਕਾਰ ਹੋਇਆ ਹੈ। ਕੁਝ ਜੱਟ ਯੂਕਰੇਨ ਵਿੱਚ ਵੀ ਹਨ। ਇੱਕ ਮਾਂਗਟ
ਸਿੱਧ 12ਵੀਂ ਸਦੀ ਵਿੱਚ ਵੀ ਹੋਇਆ ਹੈ। ਇਸ ਸਮੇਂ ਉਤਰੀ ਭਾਰਤ ਵਿੱਚ ਸਿੱਧਾਂ ਦਾ ਬਹੁਤ
ਪ੍ਰਭਾਵ ਸੀ। ਇਸ ਨੇ ਗੜ੍ਹਗੱਜ਼ਨੀ ਤੋਂ ਆਪਣੇ ਕਬੀਲੇ ਸਮੇਤ ਆਕੇ ਜੱਗਦੇਉ ਪਰਮਾਰ ਨਾਲ
ਰਲਕੇ ਰਾਜਸਥਾਨ ਤੇ ਪੰਜਾਬ ਵਿੱਚ ਗੱਜ਼ਨੀ ਵਾਲੇ ਪਠਾਨਾਂ ਨਾਲ ਕਈ ਲੜਾਈਆਂ ਲੜੀਆਂ। ਅੰਤ
ਪਰਿਵਾਰ ਸਮੇਤ ਮਾਲਵੇ ਦੇ ਲੁਧਿਆਣੇ ਖੇਤਰ ਵਿੱਚ ਆਬਾਦ ਹੋ ਗਏ। ਇਸ ਦੀ ਬਰਾਦਰੀ ਪਹਿਲਾਂ
ਸ਼ਾਹਪੁਰ ਕਦੋਂ ਆਬਾਦ ਹੋਈ, ਇਸ ਖ਼ਾਨਦਾਨ ਨੇ ਹੀ ਦੋਰਾਹੇ ਦੇ ਪਾਸ ਛੰਦੜ ਪਿੰਡ ਵਸਾਇਆ।
ਰਾਮਪੁਰ, ਕਟਾਣੀ, ਹਾਂਸ ਕਲਾਂ ਪਿੰਡ ਵੀ ਇਸ ਭਾਈਚਾਰੇ ਦੇ ਹਨ। ਛੰਦੜਾਂ ਦੇ ਆਸਪਾਸ
ਮਾਂਗਟਾਂ ਦੇ 12 ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ ਮਾਂਗਟ ਜੱਟ ਪਿੰਡ ਰਾਮਗੜ੍ਹ, ਭੰਮਾ
ਕਲਾਂ, ਬੇਗੋਵਾਲ, ਪ੍ਰਿਥੀਪੁਰ, ਖੇੜਾ, ਘੁਲਾਲ, ਮਾਂਗਟ, ਭੈਰੋਂ ਮੁਨਾ, ਬਲੋਵਾਲ, ਮਲਕਪੁਰ
ਆਦਿ ਵਿੱਚ ਵੀ ਕਾਫ਼ੀ ਵੱਸਦੇ ਹਨ।
ਮਾਂਗਟ ਭਾਈਚਾਰੇ ਵਿਚੋਂ ਕਾਲਾ ਮਾਂਗਟ ਬਹੁਤ ਉੱਘਾ ਖਾੜਕੂ ਸੀ। ਉਹ ਕਿਸੇ ਕਾਰਨ ਦੁਆਬਾ ਛੱਡਕੇ ਲੁਧਿਆਣੇ ਦੇ ਖੇਤਰ ਵਿੱਚ ਆ ਗਿਆ। ਉਸ ਨੇ ਮੁੰਡੀਆਂ ਦੇ ਨੰਬਰਦਾਰ ਨਾਲ ਰਿਸ਼ਤੇਦਾਰੀ ਪਾ ਲਈ ਅਤੇ ਘਰ ਜੁਆਈ ਬਣਕੇ ਰਹਿਣ ਲੱਗ ਪਿਆ। ਕਿਸੇ ਕਾਰਨ ਸਰਹਿੰਦ ਦਾ ਨਵਾਬ ਵੀ ਕਾਲੇ ਨਾਲ ਨਾਰਾਜ਼ ਹੋ ਗਿਆ। ਮੁੰਡੀ ਕਬੀਲੇ ਦੇ ਲੋਕ ਕਾਲੇ ਨੂੰ ਪਕੜ ਕੇ ਨਵਾਬ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ। ਕਾਲੇ ਨੂੰ ਉਨ੍ਹਾਂ ਦੀ ਚਾਲ ਦਾ ਪਤਾ ਲੱਗ ਗਿਆ। ਕਾਲੇ ਨੇ ਮੁੰਡੀ ਜੱਟ ਕਬੀਲੇ ਦੇ ਲੋਕਾਂ ਨੂੰ ਦਾਅਵਤ ਤੇ ਸਦ ਲਿਆ। ਜਦੋਂ ਮੁੰਡੀ ਗੋਤ ਦੇ ਸਾਰੇ ਲੋਕ ਦਾਅਵਤ ਲਈ ਬੈਠੇ ਤਾਂ ਕਾਲੇ ਨੇ ਅੱਗ ਲਾ ਦਿੱਤੀ। ਜਿਸ ਨਾਲ ਮੁੰਡੀ ਗੋਤ ਦੇ ਸਾਰੇ ਮਰਦ ਮਾਰੇ ਗਏ। ਉਸ ਸਮੇਂ ਮੁੰਡੀ ਕਬੀਲੇ ਦੀ ਇੱਕ ਇਸਤਰੀ ਬੱਚਾ ਜੰਮਣ ਲਈ ਆਪਣੇ ਪੇਕੇ ਗਈ ਸੀ। ਉਸ ਦੇ ਪੇਟੋਂ ਜਨਮੇ ਬੱਚੇ ਤੋਂ ਮੁੰਡੀ ਗੋਤ ਫਿਰ ਚੱਲ ਪਿਆ। ਇਸ ਕਾਰਨ ਹੀ ਮੁੰਡੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਕਾਲਾ ਬਹੁਤ ਤਾਕਤਵਰ ਪਹਿਲਵਾਨ ਸੀ। ਪਾਇਲ ਦੇ ਹਾਕਮ ਜੈ ਸਿੰਘ ਨੇ ਕਾਲੇ ਦੀ ਕੁਸ਼ਤੀ ਤੋਂ ਖ਼ੁਸ਼ ਹੋ ਕੇ ਕਾਲੇ ਨੂੰ ਘੋੜਾ ਫੇਰ ਕੇ ਜਿੰਨੀ ਜ਼ਮੀਨ ਉਹ ਘੇਰ ਸਕੇ, ਘੇਰ ਲੈਣ ਦੀ ਖੁੱਲ੍ਹ ਦੇ ਦਿੱਤੀ। ਇਸ ਪ੍ਰਕਾਰ ਕਾਲੇ ਮਾਂਗਟ ਨੇ ਮਾਂਗਟਾਂ ਦਾ ਪ੍ਰਸਿੱਧ ਪਿੰਡ ਛੰਦੜਾਂ ਵਸਾਇਆ। ਅੱਜ ਕੱਲ੍ਹ ਇਸ ਮੁੱਲੇ ਵਾਲੇ ਪਿੰਡ ਨੂੰ ਹੀ ਘੁਲਾਲ ਕਹਿੰਦੇ ਹਨ। ਘੁਲਾਲ ਦੇ ਥੇਹ ਤੋਂ ਕੁਸ਼ਨ ਕਾਲ ਦੇ ਸਮੇਂ ਦੀਆਂ ਮੂਰਤੀਆਂ ਤੇ ਸਿੱਕੇ ਮਿਲੇ ਹਨ। ਬਾਬੂ ਹੀਰਾ ਸਿੰਘ ਜੀ 'ਘੁਲਾਲ ਦਾ ਇਤਿਹਾਸ' ਪੁਸਤਕ ਵੀ ਲਿਖੀ ਹੈ।
ਮਾਲਵੇ ਵਿੱਚ ਬਹੁਤੇ ਮਾਂਗਟ ਲੁਧਿਆਣੇ, ਪਟਿਆਲੇ ਤੇ ਫਿਰੋਜ਼ਪੁਰ ਖੇਤਰਾਂ ਵਿੱਚ ਆਬਾਦ ਸਨ। ਮੁਕਤਸਰ ਦੇ ਇਲਾਕੇ ਵਿੱਚ ਮਾਂਗਟ ਕੇਰ ਪਿੰਡ ਮਾਂਗਟ ਜੱਟਾਂ ਦਾ ਬਹੁਤ ਉਘਾ ਪਿੰਡ ਹੈ। ਕੁਝ ਮਾਂਗਟ ਮਲੇਰਕੋਟਲਾ, ਨਾਭਾ ਤੇ ਫਰੀਦਕੋਟ ਖੇਤਰਾਂ ਵਿੱਚ ਵੀ ਵੱਸਦੇ ਹਨ। ਮਾਝੇ ਵਿੱਚ ਅੰਮ੍ਰਿਤਸਰ ਜਿਲ੍ਹੇ ਵਿੱਚ ਵੀ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ। ਜਲੰਧਰ ਖੇਤਰ ਵਿੱਚ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ। ਜਲੰਧਰ ਖੇਤਰ ਵਿੱਚ ਮਾਂਗਟ ਕਾਫ਼ੀ ਹਨ। ਰੋਪੜ ਅਤੇ ਸਿਰਸਾ ਦੇ ਖੇਤਰਾਂ ਵਿੱਚ ਵੀ ਕੁਝ ਮਾਂਗਟ ਵੱਸਦੇ ਹਨ। ਕੁਝ ਹੁਸ਼ਿਆਰਪੁਰ ਵਿੱਚ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ, ਗੁਜਰਾਂਵਾਲਾ, ਗੁਜਰਾਤ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਵੀ ਮਾਂਗਟ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਸਾਂਦਲਬਾਰ ਵਿੱਚ ਵੀ ਮਲੇ ਅਤੇ ਮਾਂਗਟ ਪਿੰਡ ਮਾਂਗਟ ਜੱਟਾਂ ਦੇ ਸਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਂਗਟ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਂਗਟ ਜੱਟ ਸਿੱਖ ਹਨ। ਦੁਆਬੇ ਵਿਚੋਂ ਕਾਫ਼ੀ ਮਾਂਗਟ ਬਾਹਰਲੇ ਦੇਸਾਂ ਵਿੱਚ ਜਾਕੇ ਆਬਾਦ ਹੋ ਗਏ ਹਨ। ਇਸ ਭਾਈਚਾਰੇ ਨੇ ਬਹੁਤ ਉਨਤੀ ਕੀਤੀ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਂਗਟ ਭਾਈਚਾਰੇ ਦੀ ਕੁੱਲ ਗਿਣਤੀ 11,661 ਸੀ।