- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਰਾਏ (rai) = ਇਸ ਬੰਸ ਦਾ ਮੋਢੀ ਰਾਇ ਸੀ। ਇਹ ਵੀ ਕੰਗਾਂ ਵਾਂਗ ਰਘੂਬੰਸੀ ਜੋਗਰੇ ਦੀ ਬੰਸ ਵਿਚੋਂ
ਹਨ। ਨੱਤ ਜੱਟ ਵੀ ਇਨ੍ਹਾਂ ਦੇ ਭਾਈਚਾਰੇ ਵਿਚੋਂ ਹਨ। ਇਹ ਇਰਾਨ ਤੋਂ ਸਿੰਧ, ਰਾਜਸਥਾਨ,
ਦਿੱਲੀ ਆਦਿ ਵਿੱਚ ਆਕੇ ਕਾਫ਼ੀ ਸਮਾਂ ਆਬਾਦ ਰਹੇ। ਤਾਰੀਖੇ ਸਿੰਧ ਦੇ ਅਨੁਸਾਰ ਸਿੰਧ ਦਾ
ਪਹਿਲਾ ਬਾਦਸ਼ਾਹ ਦਿਵਾ ਜੀ ਸੀ। ਇਹ ਰਾਏ ਭਾਈਚਾਰੇ ਵਿਚੋਂ ਸੀ। ਦਿਵਾ ਜੀ ਬਹੁਤ ਤਾਕਤਵਰ
ਬਾਦਸ਼ਾਹ ਸੀ। ਇਸ ਦਾ ਰਾਜ ਕਸ਼ਮੀਰ, ਕੰਧਾਰ, ਸੁਰਾਸ਼ਟਰ ਅਤੇ ਕਨੌਜ ਤੋਂ ਵੀ ਅੱਗੇ
ਦੂਰ–ਦੂਰ ਤੱਕ ਫੈਲਿਆ ਹੋਇਆ ਸੀ। ਭਾਰਤ ਦੇ ਛੋਟੇ–ਛੋਟੇ ਰਾਜਿਆਂ ਨਾਲ ਵੀ ਇਸ ਦੀ ਮਿੱਤਰਤਾ
ਸੀ। ਰਾਏ ਖ਼ਾਨਦਾਨ ਦੇ ਜੱਟਾਂ ਨੇ ਸਿੰਧ ਵਿੱਚ 137 ਸਾਲ ਤੱਕ ਰਾਜ ਕੀਤਾ। ਅਰਬੀ ਹਮਲੇ
ਵੀ ਰੋਕੇ ਅਤੇ ਅਰਬੀਆਂ ਨੂੰ ਭਾਰਤ ਵਿੱਚ ਆਉਣ ਤੋਂ ਰੋਕੀ ਰੱਖਿਆ। ਇਸ ਖ਼ਾਨਦਾਨ ਦੀ ਇੱਕ
ਵਿਧਵਾ ਰਾਣੀ ਨਾਲ ਹੇਰ ਫੇਰ ਕਰਕੇ ਚੱਚ ਬ੍ਰਾਹਮਣਾਂ ਨੇ ਸਿੰਧ ਤੇ ਕਬਜ਼ਾ ਕਰ ਲਿਆ। ਇਸ
ਬ੍ਰਾਹਮਣ ਖ਼ਾਨਦਾਨ ਦਾ ਆਖ਼ਰੀ ਬਾਦਸ਼ਾਹ ਦਾਹਿਰ ਸੀ। ਇਹ ਜੱਟਾਂ ਨਾਲ ਬਹੁਤ ਘੱਟੀਆ ਸਲੂਕ
ਕਰਦਾ ਸੀ। ਇਸ ਸਮੇਂ ਕਈ ਜੱਟ ਬੋਧੀ ਬਣ ਗਏ ਸਨ। ਅਰਬੀ ਹਮਲਾਵਰ ਮੁਹਿੰਮਦ–ਬਿਨ–ਕਾਸਮ ਨੇ
ਇਸ ਫੁੱਟ ਦਾ ਫ਼ਾਇਦਾ ਉਠਾਕੇ ਤੇ ਕੁਝ ਜੱਟ ਕਬੀਲਿਆਂ ਨਾਲ ਸਮਝੌਤਾ ਕਰਕੇ ਸਿੰਧ ਦੇ ਰਾਜੇ
ਦਾਹਿਰ ਨੂੰ ਹਰਾ ਕੇ ਸਿੰਧ ਤੇ ਕਬਜ਼ਾ ਕਰ ਲਿਆ ਸੀ। ਇਸ ਸਮੇਂ ਸਿੰਧ ਦੇ ਇਲਾਕੇ ਤੋਂ
ਉੱਠਕੇ ਕਈ ਜੱਟ ਕਬੀਲੇ ਸਿਆਲਕੋਟ, ਅੰਮ੍ਰਿਤਸਰ ਤੇ ਰਾਜਸਥਾਨ ਵੱਲ ਚਲੇ ਗਏ। ਸੱਤਵੀਂ ਸਦੀ
ਤੋਂ ਪਹਿਲਾਂ ਜੱਟ ਕਬੀਲੇ ਹੁੰਦੇ ਸਨ। ਰਾਜਪੂਤ ਨਹੀਂ ਹੁੰਦੇ ਸਨ। ਅਸਲ ਵਿੱਚ ਜੱਟ ਹੀ
ਪੁਰਾਣੇ ਕਬੀਲੇ ਹਨ। ਜਦ ਰਾਜਸਥਾਨ ਵਿੱਚ ਭਿਆਨਕ ਕਾਲ ਪੈਂਦਾ ਸੀ ਤਾਂ ਕੁਝ ਜੱਟ ਕਬੀਲੇ
ਪੰਜਾਬ ਵਿੱਚ ਫਿਰ ਵਾਪਿਸ ਆ ਜਾਂਦੇ ਸਨ। ਵਿਦੇਸ਼ੀ ਹਮਲਿਆਂ ਦੇ ਸਮੇਂ ਵੀ ਕਈ ਜੱਟ ਕਬੀਲੇ
ਪੱਛਮੀ ਪੰਜਾਬ ਤੇ ਮਾਝੇ ਤੋਂ ਉਠਕੇ ਮਾਲਵੇ ਵਿੱਚ ਆ ਜਾਂਦੇ ਸਨ।
ਸਿਆਲਕੋਟ ਤੇ ਸ਼ਾਹਪੁਰ ਦੇ ਖੇਤਰਾਂ ਦੇ ਰਾਇ ਜੱਟ ਭਾਰੀ ਗਿਣਤੀ ਵਿੱਚ ਮੁਸਲਮਾਨ ਬਣੇ ਸਨ। ਹੁਸ਼ਿਆਰਪੁਰ ਤੇ ਜਲੰਧਰ ਖੇਤਰ ਦੇ ਕੁਝ ਪਿੰਡਾਂ ਵਿੱਚ ਵੀ ਰਾਏ ਗੋਤ ਦੇ ਜੱਟ ਵੱਸਦੇ ਹਨ। ਇਹ ਉਘਾ ਤੇ ਪ੍ਰਭਾਵਸ਼ਾਲੀ ਗੋਤ ਹੈ। ਮਾਝੇ ਦੇ ਲੋਪੋਕੇ ਖੇਤਰ ਵਿੱਚ ਰਾਏ ਜੱਟਾਂ ਦਾ ਉਘਾ ਤੇ ਵੱਡਾ ਪਿੰਡ ਰਾਏ ਹੈ। ਇੱਕ ਰਾਏ ਚੱਕ ਪਿੰਡ ਗੁਰਦਾਸਪੁਰ ਖੇਤਰ ਵਿੱਚ ਵੀ ਹੈ। ਮਾਝੇ ਵਿੱਚ ਰਾਏ ਗੋਤ ਦੇ ਜੱਟ ਵੀ ਕਾਫ਼ੀ ਹਨ। ਦੁਆਬੇ ਵਿੱਚ ਵੀ ਰਾਏ ਜੱਟਾਂ ਦੇ ਕਈ ਪਿੰਡ ਹਨ। ਰੋਪੜ ਖੇਤਰ ਵਿੱਚ ਮਾਜਰੀ ਠੇਕੇਦਾਰਾਂ ਵੀ ਰਾਏ ਬਰਾਦਰੀ ਦਾ ਪ੍ਰਸਿੱਧ ਪਿੰਡ ਹੈ।
ਲੁਧਿਆਣੇ ਖੇਤਰ ਵਿੱਚ ਘੁੜਾਣੀ ਕਲਾਂ, ਘੁੜਾਣੀ ਖੁਰਦ, ਮਾਜਰਾ ਆਦਿ ਕਾਫ਼ੀ ਪਿੰਡ ਰਾਏ ਜੱਟਾਂ ਦੇ ਹਨ। ਲੁਧਿਆਣੇ ਦੇ ਰਾਇ ਆਪਣਾ ਪਿਛੋਕੜ ਰਾਜਸਥਾਨ ਦਾ ਦੱਸਦੇ ਹਨ। ਇਹ ਲੋਕ ਰਾਜਸਥਾਨ ਵਿੱਚ ਭਾਰੀ ਕਾਲ ਪੈਣ ਕਾਰਨ ਹੀ ਪੰਜਾਬ ਵਿੱਚ ਆਏ ਸਨ। ਲੁਧਿਆਣੇ ਦੇ ਨਾਲ ਲੱਗਦੇ ਮੋਗਾ ਖੇਤਰ ਵਿੱਚ ਵੀ ਰਾਏ ਗੋਤ ਦੇ ਜੱਟ ਟਾਵੇਂ–ਟਾਵੇਂ ਪਿੰਡਾਂ ਵਿੱਚ ਆਬਾਦ ਹਨ। ਅਸਲ ਵਿੱਚ ਰਾਏ ਜੱਟ ਘੱਟ ਗਿਣਤੀ ਵਿੱਚ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਰਾਏ ਗੋਤ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ। ਜੱਟ ਸਿੱਖ ਬਹੁਤ ਘੱਟ ਹਨ। ਰਾਏ ਗੋਤ ਦੇ ਕੁਝ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਅਕਬਰ ਬਾਦਸ਼ਾਹ ਦੇ ਸਮੇਂ ਵੱਡੇ ਚੌਧਰੀਆਂ ਨੂੰ ਰਾਏ ਦਾ ਖਿਤਾਬ ਦਿੱਤਾ ਜਾਂਦਾ ਸੀ। ਰਾਜਪੂਤ ਰਾਜੇ ਵੀ ਆਪਣੇ ਨਾਉਂ ਦੇ ਨਾਲ ਰਾਉ ਜਾਂ ਰਾਏ ਲਿਖਦੇ ਸਨ। ਅੰਗਰੇਜ਼ਾਂ ਦੇ ਸਮੇਂ ਵੀ ਕੁਝ ਰਈਸ ਹਿੰਦੂਆਂ ਨੂੰ ਰਾਏ ਬਹਾਦਰ ਦਾ ਵਿਸ਼ੇਸ਼ ਖਿਤਾਬ ਦਿੱਤਾ ਜਾਂਦਾ ਸੀ। ਇਨ੍ਹਾਂ ਦਾ ਗੋਤ ਰਾਏ ਨਹੀਂ ਹੁੰਦਾ ਸੀ। ਕੰਗ ਅਤੇ ਰਾਏ ਦੋਵੇਂ ਹੀ ਜੱਟਾਂ ਦੇ ਬਹੁਤ ਹੀ ਪੁਰਾਣੇ ਗੋਤ ਹਨ। ਰਾਅ ਸਿੱਖ ਜੱਟ ਇਕੋ ਬੰਸ ਵਿਚੋਂ ਨਹੀਂ ਹਨ। ਰਾਏ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ। ਬਹੁਤੇ ਜੱਟ ਰਾਜ ਘਰਾਣਿਆਂ ਵਿਚੋਂ ਹੀ ਹਨ। ਸ਼੍ਰੀ ਰਾਮ ਚੰਦਰ, ਸ਼੍ਰੀ ਕ੍ਰਿਸ਼ਨ, ਭਾਰਤ, ਕਨਿਸ਼ਕ, ਪੋਰਸ, ਹਰਸ਼, ਅਸ਼ੋਕ, ਸਲਵਾਨ, ਬਿਰਕਰਮਾਦਿੱਤ, ਭੋਜ ਅਤੇ ਸ਼ਿਵਾ ਜੀ ਮਰੱਹਟਾ ਆਦਿ ਸਾਰੇ ਜੱਟ ਰਾਜੇ ਹੀ ਸਨ। ਕੁਝ ਮਰਹੱਟੇ ਜੱਟਾਂ ਵਿਚੋਂ ਹਨ। ਰਾਏ ਗੋਤ ਦੇ ਜੱਟ ਸਿੰਧ ਘਾਟੀ ਸਭਿਅਤਾ ਦੀ ਵਿਰਾਸਤ ਦਾ ਪ੍ਰਤੀਕ ਹੈ। ਸਿੰਧ ਘਾਟੀ ਹੀ ਜੱਟਾਂ ਦਾ ਮੁੱਢਲਾ ਘਰ ਸੀ।