- Home
- List of jatt surnames
- History of jatt surname
- ਔਲਖ
- ਅਟਵਾਲ
- ਢੀਂਡਸੇ
- ਗਿੱਲ
- ਥਿੰਦ
- ਚਹਿਲ
- ਸਹੋਤਾ
- ਕਲੇਰ
- ਸਰਾਂ
- ਸੰਘਾ
- ਸਮਰਾ
- ਸੰਧੂ
- ਸਿੱਵੀਆ
- ਹੁੰਦਲ
- ਕੰਗ
- ਕੁਲਾਰ
- ਕਾਹਲੋਂ
- ਖੋਸੇ
- ਸਿੱਧੂ ਬਰਾੜ
- ਬੈਂਸ
- ਗਰਚੇ
- ਗਰੇਵਾਲ
- ਘੁੰਮਣ
- ਚੀਮਾ
- ਜੋਹਲ
- ਤੂਰ
- ਟਿਵਾਣੇ
- ਢਿਲੋਂ
- ਦਿਓਲ
- ਦੋਸਾਂਝ
- ਸੋਹੀ
- ਧਾਲੀਵਾਲ
- ਪੰਨੂ
- ਬੁੱਟਰ
- ਬੱਲ
- ਬਾਜਵਾ
- ਬਾਠ
- ਬੋਪਾਰਾਏ
- ਭੁੱਲਰ
- ਭੰਗੂ
- ਮਾਂਗਟ
- ਮੰਡੇਰ
- ਮਾਨ
- ਮਲ੍ਹੀ
- ਰਾਏ
- ਰੰਧਾਵੇ
- ਵਿਰਕ
- ਵੜਾਇਚ
- ਦਲੇਓੁ
- ਸੇਖੋਂ
- ਵਾਂਦਰ
- ਵੜਿੰਗ
- ਦੰਦੀਵਾਲ
- ਬੈਹਣੀਵਾਲ
- ਬਾਸੀ
- ਝੱਜ
- ਜੱਟਾਣੇ
- ਚੱਠਾ
- ਗੋਸਲ
- ਗੋਂਦਾਰੇ
- ਹੇਅਰ
- ਕੰਧੋਲੇ
- ਸਾਹੀ
- ਬੱਧਣ
- ਸਿਆਲ
- ਖਰਲ
- ਹਰੀ
- ਹਿਜਰਾਂ
- ਕਲਾਲ
- ਸੰਘੇੜਾ
- ਸਵਾਗ
- ਗੰਢੂ
- ਖਹਿਰੇ
- ਗੋਰਾਏ
- ਜਾਖੜ
- ਰਮਾਣੇ
- ਬਿਲਿੰਗ
- ਭਿੰਡਰ
- ਰਾਂਝੇ
- ਪੁਰੇਵਾਲ
- ਗੁਰਮ
- ਰੈਹਿਲ
- ਸਹਾਰਨ
- ਔਲਖ
- Cast system in sikhism
- famous jatt villages
- Major muslim jatt clane
- The total Jatt population
- Jatt Bansawli
_ਵਿਰਕ(virk) = ਵਿਰਕ ਜੱਟਾਂ ਦਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਗੋਤ ਹੈ। ਇਹ ਸ਼ੱਕ ਬੰਸੀ ਜੱਟ
ਸਨ। ਇਨ੍ਹਾਂ ਦੇ ਵਡੇਰੇ ਦਾ ਨਾਮ ਵਿਰਕ ਹੀ ਸੀ। ਵਿਰਕ ਜੱਟ ਬੜੇ ਖਾੜਕੂ ਤੇ ਦਲੇਰ ਹੁੰਦੇ
ਹਨ। ‘ਬੁਰੇ' ਵੀ ਵਿਰਕਾਂ ਦਾ ਸ਼ਾਖਾ ਗੋਤਰ ਹੈ। ਸਰ ਇੱਬਟਸਨ ਆਪਣੀ ਖੋਜ ਭਰਪੂਰ ਪੁਸਤਕ
‘ਪੰਜਾਬ ਕਾਸਟਸ ਵਿੱਚ ਵਿਰਕਾਂ ਨੂੰ ਮਿਨਹਾਸ ਰਾਜਪੂਤਾਂ ਨਾਲ ਜੋੜਦਾ ਹੈ। ਮਿਨਹਾਸ,
ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਵਿਰਕਾਂ ਅਨੁਸਾਰ ਉਨ੍ਹਾਂ ਦਾ ਵਡੇਰਾ
ਜੰਮੂ ਨੂੰ ਛੱਡਕੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਘੁਚਲੀ ਵਿੱਚ ਆਕੇ ਵੱਸਿਆ ਸੀ। ਉਸ ਦਾ
ਸੰਬੰਧ ਜੰਮੂ ਦੇ ਰਾਜਿਆਂ ਨਾਲ ਵੀ ਦੱਸਿਆ ਜਾਂਦਾ ਹੈ।
ਵਿਰਕਾਂ ਦੇ ਵਡੇਰੇ ਨੇ ਮਾਝੇ ਦੇ ਗਿੱਲ ਜੱਟਾਂ ਨਾਲ ਰਿਸ਼ਤੇਦਾਰੀ ਪਾ ਲਈ। ਇਸ ਦੀ ਗਿੱਲ ਪਤਨੀ ਤੋਂ ਵਿਰਕ, ਵਰਣ ਤੇ ਦਰਿਗੜ ਹੋਏ ਸਨ। ਵਿਰਕ ਗੋਤ ਦੇ ਲੋਕ ਮਲਨਹੰਸ ਨੂੰ ਵਡੇਰਾ ਮੰਨਦੇ ਹਨ, ਜਿਸ ਪਾਸ ਸਿਆਲਕੋਟ ਦਾ ਇਲਾਕਾ ਸੀ। ਉਸਦੇ ਭਰਾ ਸੂਰਜ ਹੰਸ ਦਾ ਜੰਮੂ ਦੇ ਖੇਤਰ ਤੇ ਕਬਜ਼ਾ ਸੀ। ਰਾਜੇ ਮਲਨਹੰਸ ਦੇ 12 ਪੁੱਤਰਾਂ ਦੀ ਬੰਸ ਨੂੰ ਹੀ ਮਿਨਹਾਸ ਰਾਜਪੂਤ ਮੰਨਿਆ ਜਾਂਦਾ ਹੈ। ਵਿਰਕ ਵੀ ਇਸ ਦੀ ਬੰਸ ਵਿਚੋਂ ਸੀ। ਦਰਿਆ ਚਨਾਬ ਦੇ ਤਿੰਨ ਕੰਢਿਆਂ ਤੇ ਮੁਸਲਮਾਨ ਤੇ ਸਿੱਖ ਵਿਰਕ ਜੱਟ ਬਹੁਗਿਣਤੀ ਵਿੱਚ ਆਬਾਦ ਸਨ। ਸਾਂਦਲਬਾਰ ਵਿੱਚ ਵਿਰਕਾਂ ਦਾ ਬੋਲਬਾਲਾ ਸੀ। ਵਿਰਕਾਂ ਨੂੰ ਚੋਰ, ਡਾਕੂ ਤੇ ਲੜਾਕੂ ਸਮਝਿਆ ਜਾਂਦਾ ਸੀ। ਵਿਰਕ ਪਸ਼ੂਆਂ ਦੀ ਵੀ ਚੋਰੀ ਕਰਦੇ ਸਨ ਪਰ ਆਪਣੇ ਘਰ ਆਏ ਬੰਦੇ ਦੇ ਪਸ਼ੂਆਂ ਦੀ ਪੂਰੀ ਰੱਖਿਆ ਕਰਦੇ ਸਨ। ਵਿਰਕਾਂ ਦੇ ਵੀ ਕੁਝ ਅਸੂਲ ਸਨ। ਵਿਰਕ ਜੱਟ ਵਰਣ ਤੇ ਦਰਿਗੜ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਸਨ। ਬਾਬਾ ਵਿਰਕ ਕਿਸ ਸਮੇਂ ਹੋਇਆ, ਇਸ ਬਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਹਨ। ਵਿਰਕਾਂ ਦੇ ਮਰਾਸੀ ਅਨੁਸਾਰ ਵਿਰਕ ਦੇ ਚਾਰ ਪੁੱਤਰ ਸਨ। ਕੇਵਲ ਅੰਗਿਆਰੀ ਦੀ ਬੰਸ ਹੀ ਬਹੁਤੀ ਵਧੀ ਫੁੱਲੀ। ਇਸ ਦੇ ਸਮੇਂ ਹੀ ਵਿਰਕ ਗੋਤ ਆਮ ਪ੍ਰਚਲਿਤ ਹੋਇਆ। ਵਿਰਕਾਂ ਦੇ ਮਿਰਾਸੀ ਆਮ ਹੀ ਕਹਿੰਦੇ ਹਨ ‘ਵਿਰਕ ਰਾਜਾ, ਜੱਦ ਅੰਗਿਆਰੀ ਦੀ ਕਾਇਮ, ਬਾਬੇ ਵਿਰਕ ਨੇ ਦੋ ਵਿਆਹ ਕਰਾਏ ਸਨ। ਪਹਿਲੀ ਪਤਨੀ ਝਿੱਡੂ ਘਰਾਣੇ ਦੇ ਝੰਡੀਰਾਂ ਦੀ ਧੀ ਸੀ। ਦੂਜੀ ਪਤਨੀ ਸਿੱਧੂਆਂ ਦੀ ਧੀ ਸੀ। ਪਹਿਲੇ ਵਿਆਹ ਵੇਲੇ ਬਾਬਾ ਵਿਰਕ ਆਪਣੇ ਪਿਤਾ, ਉਧਰਸੈਨ ਨਾਲ ਨਾਰਾਜ਼ ਹੋ ਕੇ ਆਪਣੇ ਸਹੁਰਿਆਂ ਦੇ ਪਿੰਡ ਝੰਡੀਰਾਂ ਦੇ ਨਜ਼ਦੀਕ ਨਵਾਂ ਘੁਚਲੀ ਪਿੰਡ ਵਸਾਕੇ ਰਹਿਣ ਲੱਗ ਪਿਆ ਸੀ। ਭੱਟੀ ਰਾਜਪੂਤਾਂ ਨੂੰ ਖ਼ੁਸ਼ ਕਰਨ ਲਈ ਵਿਰਕ ਨੇ ਦੂਜੀ ਸ਼ਾਦੀ ਸਿੱਧੂ ਚੌਧਰੀਆਂ ਦੇ ਘਰ ਕੀਤੀ। ਕਈ ਇਤਿਹਾਸਕਾਰਾਂ ਨੇ ਵਿਰਕਾਂ ਨੂੰ ਭੱਟੀ ਰਾਜਪੂਤਾਂ ਵਿਚੋਂ ਮੰਨਿਆ ਹੈ। ਇਹ ਗ਼ਲਤ ਲੱਗਦਾ ਹੈ। ਸਿੱਧੂ ਵੀ ਭੱਟੀ ਰਾਜਪੂਤਾਂ ਵਿਚੋਂ ਹਨ। ਜੇ ਵਿਰਕ ਭੱਟੀ ਹੁੰਦੇ ਤਾਂ ਬਾਬਾ ਵਿਰਕ ਸਿੱਧੂਆਂ ਨਾਲ ਰਿਸ਼ਤੇਦਾਰੀ ਕਿਉਂ ਪਾਉਂਦਾ। ਵਿਰਕ ਭਾਈਚਾਰੇ ਦੇ ਬਹੁਤੇ ਲੋਕ ਸਾਂਦਲਬਾਰ ਵਿੱਚ ਵੀ ਵੱਸਦੇ ਸਨ। ਮਾਲਵੇ ਵਿੱਚ ਵਿਰਕਾਂ ਦੀ ਗਿਣਤੀ ਬਹੁਤ ਘੱਟ ਸੀ। ਬਠਿੰਡੇ ਦੇ ਇਲਾਕੇ ਦੇ ਪਿੰਡਾਂ ਵਿਰਕ ਕਲਾਂ, ਵਿਰਕ ਖੁਰਦ, ਚੰਨੂੰ ਆਦਿ ਦੇ ਵਿਰਕਾਂ ਨੂੰ ਕੁਝ ਇਤਿਹਾਸਕਾਰਾਂ ਨੇ ਭੱਟੀ ਰਾਜਪੂਤਾਂ ਵਿਚੋਂ ਲਿਖਿਆ ਹੈ। ਇਹ ਠੀਕ ਨਹੀਂ ਕਿਉਂਕਿ ਵਿਰਕ ਕਲਾਂ ਤੇ ਚੰਨੂੰ ਪਿੰਡ ਦੇ ਵਿਰਕਾਂ ਦਾ ਪਿਛੋਕੜ ਚੂਹੜਕਾਣਾ ਪਿੰਡ ਸੀ। 1947 ਈਸਵੀਂ ਦੀ ਵੰਡ ਤੋਂ ਪਹਿਲਾਂ ਇਹ ਗੱਲ ਵਿਰਕਾਂ ਦੇ ਦੌਲੀ ਮਿਰਾਸੀ ਨੇ ਬਾਬਾ ਹਰਨਾਮ ਸਿੰਘ ਵਿਰਕ ਪਿੰਡ ਚੰਨੂੰ ਨੂੰ ਦੱਸੀ ਸੀ। ਦੌਲੀ ਮਿਰਸੀ ਦਾ ਪਿੰਡ ਵਿਰਕ ਕਲਾਂ ਹੀ ਸੀ। ਉਹ ਵਿਰਕਾਂ ਦਾ ਹੀ ਮਿਰਾਸੀ ਸੀ।
ਜੱਟਾਂ ਦੇ ਬਹੁਤੇ ਕਬੀਲੇ ਸਕਿਥੀਅਨ ਜਾਤੀ ਵਿਚੋਂ ਹਨ। ਸਕਿਥੀਅਨ ਜਾਤੀ ਦੇ ਲੋਕ ਆਪਣੀ ਜਾਇਦਾਦ ਆਪਣੇ ਪੁੱਤਰਾਂ ਵਿੱਚ ਬਰਾਬਰ ਵੰਡਦੇ ਸਨ। ਅੱਜ ਕੱਲ੍ਹ ਵਿਰਕ ਜੱਟ ਪੰਜਾਬ ਦੇ ਕੋਨੇ–ਕੋਨੇ ਵਿੱਚ ਮਿਲਦੇ ਹਨ। ਵਿਰਕ ਜੱਟ ਉਤਰਾਂਚਲ ਪ੍ਰਦੇਸ਼ ਦੇ ਉਧਮ ਸਿੰਘ ਨਗਰ ਜਿਲ੍ਹੇ ਵਿੱਚ ਵੀ ਕਾਫ਼ੀ ਆਬਾਦ ਹਨ। ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਵਿਰਕਾਂ ਨੇ ਕਾਫ਼ੀ ਉਨਤੀ ਕੀਤੀ ਹੈ। ਵਿਰਕ ਪੰਜਾਬ ਦਾ ਇੱਕ ਬਹੁਤ ਹੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਜੱਟ ਕਬੀਲਾ ਹੈ। ਪੱਛਮੀ ਪੰਜਾਬ ਵਿੱਚ ਹੁਣ ਸਾਰੇ ਵਿਰਕ ਮੁਸਲਮਾਨ ਹਨ। ਪੂਰਬੀ ਪੰਜਾਬ ਵਿੱਚ ਹੁਣ ਸਾਰੇ ਵਿਰਕ ਸਿੱਖ ਹਨ। ਇਹ ਬਹੁਤ ਪ੍ਰਭਾਵਸ਼ਾਲੀ ਉਪਜਾਤੀ ਹੈ। ਵਿਰਕ ਸੂਰਜਬੰਸੀ ਨਾਲ ਹਨ। ਵਿਰਕਾਂ ਦੇ ਮਿਰਾਸੀ ਇਨ੍ਹਾਂ ਦਾ ਬੰਸਾਵਲੀ ਬਾਬਾ ਮਨਹਾਸ ਤੇ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਦੇ ਹਨ। ਵਿਰਕਾਂ ਦੇ ਤਿੰਨ ਥੰਮ ਤੇ 12 ਮੂੰਹੀਆਂ ਹਨ। ਵਿਰਕ, ਕੰਗ, ਦਾਹੀਆ, ਵੈਨੀਵਾਲ, ਬੈਂਸ, ਮਾਨ, ਮੰਡ, ਮੈੜਜ਼ ਆਦਿ ਮੱਧ ਏਸ਼ੀਆ ਤੋਂ ਭਾਰਤ ਵਿੱਚ ਆਉਣ ਵਾਲੇ ਬਹੁਤ ਹੀ ਪ੍ਰਾਚੀਨ ਜੱਟ ਕਬੀਲੇ ਹਨ। ‘ਜਾਟ ਇਤਿਹਾਸ ਦੇ ਲੇਖਕ ਸ੍ਰੀਮਦ ਅਚਾਰੀਆ ਸ਼੍ਰੀ ਨਿਵਾਸ ਅਚਾਰੀਆ ਮਹਾਰਾਜ ਅਨੁਸਾਰ ਹਿਰਕਾਨੀ ਪ੍ਰਦੇਸ਼ ਹੀ ਬਰਿਕਾਂ ਦਾ ਮੂਲਵਾਸ ਸੀ। ਰਾਜਸਥਾਨ ਵਿੱਚ ਬਿਰਕਾਲੀ ਸੀ। ਇਹ ਕੁਝ ਸਮਾਂ ਇਰਾਨ ਵਿੱਚ ਵੀ ਵਸਦੇ ਰਹੇ ਹਨ। ਇੱਕ ਨਦੀ ਵਿੱਚ ਰਹਿੰਦੇ ਸਨ। ਵਿਰਕ ਮਹਾਨ ਜਾਤੀ ਹੈ।